ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਐਨ ਐਸ ਆਈ ਸੀ ਨੂੰ ਨਹੀਂ ਦਿੱਤੀ ਜਾ ਰਹੀ ਮਾਨਤਾ?
ਮੋਰਿੰਡਾ,10, ਮਾਰਚ ,ਬੋਲੇ ਪੰਜਾਬ ਬਿਊਰੋ :
ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਐਨ ਐਸ ਆਈ ਸੀ ਨੈਸ਼ਨਲ ਸਮਾਲ ਇੰਡਸਟਰੀਅਲ ਕਾਰਪੋਰੇਸ਼ਨ (ਭਾਰਤ ਸਰਕਾਰ) ਵੱਲੋਂ ਪਾਰਟ ਟਾਈਮ ਕਰਵਾਏ ਜਾ ਰਹੇ ਕੋਰਸਾਂ ਨੂੰ ਮਾਨਤਾ ਨਹੀਂ ਦਿੱਤੀ ਜਾ ਰਹੀ, ਜਦੋਂ ਕਿ ਵਿਭਾਗ ਵਿੱਚ ਹੀ ਆਟਸੋਰਸਿੰਗ ਕੰਪਨੀਆਂ ਤੇ ਠੇਕੇਦਾਰਾਂ ਵੱਲੋਂ ਇਹਨਾਂ ਕੋਰਸਾਂ ਨੂੰ ਮਾਨਤਾ ਦੇ ਕੇ ਹੈਲਪਰ ਤੋਂ ਪੰਪ ਉਰੇਟਰ ਦਿਖਾ ਕੇ ਵਿਭਾਗ ਤੋਂ ਸਕਿਲਡ ਵਰਕਰਾਂ ਦੀ ਕੈਟਾਗਰੀ ਦੀਆਂ ਤਨਖਾਹਾਂ ਵਸੂਲ ਕੀਤੀਆਂ ਜਾ ਰਹੀਆਂ ਹਨ। ਇਥੋਂ ਤੱਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਈ ਠੇਕੇਦਾਰ ਸਬੰਧਤ ਵਰਕਰਾਂ ਨੂੰ ਅਨਸਕਿਲਡ ਦੀਆਂ ਤਨਖਾਹ ਦੇ ਰਹੇ ਹਨ ਪ੍ਰੰਤੂ ਵਿਭਾਗ ਤੋਂ ਸਕਿਲਡ ਦੀ ਤਨਖਾਹਾਂ ਵਸੂਲ ਕਰਕੇ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ। ਐਨਐਸਸੀਆਈ ਰਾਜਪੁਰਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਈ ਟੀ ਆਈ ਨੂੰ ਐਨ ਬੀ ਸੀ ਟੀ ਤੋਂ ਮਾਨਤਾ ਹੈ। ਲੱਗਭਗ 2012 ਤੋਂ ਇਲੈਕਟ੍ਰਿਕਸ ਦੇ ਪਾਰਟ ਟਾਈਮ ਡਿਪਲੋਮੇ ਕਰਵਾਏ ਜਾ ਰਹੇ ਹਨ, ਤਾਂ ਜੋ ਅਨਸਕਿਲਡ ਵਰਕਰਾਂ ਨੂੰ ਟ੍ਰੇਨਿੰਗ ਦੇ ਕੇ ਸਕਿਲਡ ਬਣਾਇਆ ਜਾ ਸਕੇ ,ਜਲ ਸਪਲਾਈ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਦਲਜੀਤ ਸਿੰਘ ਘਨੋੌਲੀ ਨੇ ਦੱਸਿਆ ਕਿ ਸੰਬੰਧਿਤ ਵਿਭਾਗ ਨੇ 2016 ਵਿੱਚ ਇਸੇ ਸੰਸਥਾ ਵੱਲੋਂ ਪਾਰਟ ਟਾਈਮ ਡਿਪਲੋਮਾ ਪਾਸ ਕੀਤੇ ਵਰਕਰਾਂ ਨੂੰ ਦਰਜਾ ਚਾਰ ਤੋਂ ਦਰਜਾ ਤਿੰਨ ਦੀਆਂ ਪੋਸਟਾਂ ਤੇ ਪ੍ਰਮੋਡ ਕੀਤਾ ਗਿਆ ਸੀ ।ਇਹਨਾਂ ਦੱਸਿਆ ਜਿਸ ਕਾਰਨ ਸੈਂਕੜੇ ਮੁਲਾਜ਼ਮਾਂ ਨੇ ਆਪਣੀਆਂ ਤਨਖਾਹਾਂ ਵਿੱਚੋਂ ਨਿੱਜੀ ਤੌਰ ਤੇ ਫੀਸਾਂ ਭਰ ਕੇ ਸਾਲ 2017,18 ,19 ,20 ਵਿੱਚ ਕੋਰਸ ਕੀਤੇ ਗਏ ਹਨ। ਪ੍ਰੰਤੂ ਵਿਭਾਗ ਵੱਲੋਂ ਅੱਜ ਤੱਕ ਇੱਕ ਵੀ ਮੁਲਾਜ਼ਮ ਨੂੰ ਪ੍ਰਮੋਸ਼ਨ ਨਹੀਂ ਦਿੱਤੀ ਜਾ ਰਿਹੀ ,ਇਥੋਂ ਤੱਕ ਮੁਲਾਜ਼ਮਾਂ ਵੱਲੋਂ ਮਾਨਯੋਗ ਅਦਾਲਤਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਇਹਨਾਂ ਦੱਸਿਆ ਕਿ ਸਬੰਧੀ ਮਾਨਯੋਗ ਹਾਈਕੋਰਟ ਵਿੱਚ ਕੇਸ ਚੱਲ ਰਹੇ ਹਨ। ਮੁਲਾਜ਼ਮਾਂ ਦੀ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰ ਮਹਿਮਾ ਸਿੰਘ ਧਨੌਲਾ, ਮਨਜੀਤ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਸੰਬੰਧਿਤ ਵਿਭਾਗ ਵੱਲੋਂ ਮਾਰਚ 2021 ਤੋਂ ਨਵੇਂ ਨਿਯਮ ਬਣਾਏ ਗਏ ਹਨ। ਜੋ ਮੁਲਾਜ਼ਮ ਵਿਰੋਧੀ ਸਾਬਤ ਹੋ ਰਹੇ ਹਨ ।
ਇਹਨਾਂ ਮੁਤਾਬਕ ਨਾ ਹੀ ਸਿੱਧੀ ਭਰਤੀ ਕੀਤੀ ਜਾ ਰਹੀ ਹੈ ਅਤੇ ਨਾ ਹੀ ਪ੍ਰਮੋਸ਼ਨ ਦਿੱਤੀ ਜਾ ਰਹੀ ਹੈ ।ਇਹਨਾਂ ਨਿਯਮਾਂ ਤਹਿਤ ਦਰਜਾ ਚਾਰ ਮੁਲਾਜ਼ਮਾਂ ਤੋਂ ਇੰਜੀਨੀਅਰ ਦੇ ਸਿਲੇਬਸ ਪਾ ਕੇ ਟੈਸਟ ਲਏ ਜਾ ਰਹੇ ਹਨ , ਜਦੋਂ ਕਿ ਸੈਂਕੜੇ ਮੁਲਾਜ਼ਮ ਅਨਪੜ ਜਾਂ ਘੱਟ ਪੜੇ ਹੋਏ ਹਨ , ਇਨ੍ਹਾਂ ਦੱਸਿਆ ਕਿ ਤਾਲਮੇਲ ਸੰਘਰਸ਼ ਕਮੇਟੀ ਇਹ ਮੰਗ ਕਰਦੀ ਆ ਰਹੀ ਹੈ ਕਿ ਵਿਭਾਗ ਕਿਰਤ ਵਿਭਾਗ ਵੱਲੋਂ ਜਾਰੀ ਕੀਤੀ ਸੂਚੀ ਅਧੀਨ ਆਉਂਦਾ ਹੈ ਇਸ ਲਈ ਤਜਰਬੇ ਨੂੰ ਆਧਾਰ ਬਣਾ ਕੇ ਦਰਜ਼ਾ ਚਾਰ ਮੁਲਾਜ਼ਮਾਂ ਨੂੰ ਪ੍ਰਮੋਡ ਕੀਤਾ ਜਾਵੇ , ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਦੇ ਆਗੂ ਸਰਬਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ 15/20 ਸਾਲਾਂ ਤੋਂ ਲੰਮੇ ਸਮੇਂ ਤੋਂ ਆਟਸੋਰਸਿੰਗ/ਇਨ ਲਿਸਟਮੈਂਟ ਵੱਖ-ਵੱਖ ਠੇਕੇਦਾਰਾਂ ਰਾਹੀਂ ਲਗਾਤਾਰ ਕੰਮ ਕਰਦੇ ਆ ਰਹੇ ਹਨ। ਕਿਰਤ ਕਾਨੂੰਨਾਂ ਮੁਤਾਬਿਕ 5/10/15 ਸਾਲਾਂ ਬਾਅਦ ਸਮੁੱਚੇ ਕਾਮੇ ਸਕਿਲਡ ਹੋ ਜਾਂਦੇ ਹਨ ਪ੍ਰੰਤੂ ਅੱਜ ਵੀ ਕਾਮਿਆਂ ਨੂੰ ਅਣਸਿਕਲਡ ਦੀਆਂ ਤਨਖਾਹਾਂ ਹੀ ਦਿੱਤੀਆਂ ਜਾ ਰਹੀਆਂ ,ਜਦੋਂ ਕਿ ਕਿਰਤ ਵਿਭਾਗ ਦੇ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਹਨ। ਇਥੋਂ ਤੱਕ ਠੇਕੇਦਾਰਾਂ ਨਾਲ ਮਿਲੀ ਭੁਗਤ ਕਰਕੇ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਹਨ ਇਹਨਾਂ ਦੱਸਿਆ ਕਿ ਚੰਡੀਗੜ੍ਹ ਰਹਿੰਦੇ ਠੇਕੇਦਾਰ ਚੰਡੀਗੜ੍ਹ ਕਾਰਪੋਰੇਸ਼ਨ ਦੀਆਂ ਪੰਜਾਬ ਨਾਲੋਂ ਵੱਧ ਉਜਰਤਾਂ ਦੇ ਕਾਰਨ ਪੰਜਾਬ ਦੇ ਕਾਮਿਆਂ ਤੋਂ ਮੋਟੀਆਂ ਰਿਸ਼ਵਤਾਂ ਲੈਂਦੇ ਹਨ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਵਿਭਾਗ ਵਿੱਚ ਸਮੁੱਚੇ ਕੱਚੇ ਤੇ ਪੱਕੇ ਮੁਲਾਜ਼ਮਾਂ ਨੂੰ ਤਜਰਬੇ ਦੇ ਅਧਾਰ ਤੇ ਸਮੁੱਚੇ ਕਾਮਿਆਂ ਨੂੰ ਸਕਿਲਡ ਬਣਾਇਆ ਜਾਵੇ ਅਤੇ ਐਨ ਐਸ ਸੀ ਆਈ ਤੋਂ ਡਿਪਲੋਮਾ ਪਾਸ ਕੀਤੇ ਵਰਕਰਾਂ ਨੂੰ ਪ੍ਰਮੋਡ ਕੀਤਾ ਜਾਵੇ ਅਤੇ ਜੋ ਠੇਕੇਦਾਰ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਲੱਖਾਂ ਰੁਪਏ ਦਾ ਰਗੜਾ ਲਾ ਰਹੇ ਇਹਨਾਂ ਦੀ ਜਾਂਚ ਕੀਤੀ ਜਾਵੇ।