ਚੰਡੀਗੜ੍ਹ, 9 ਮਾਰਚ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਗੁਰਦੁਆਰਾ ਨਾਨਕਸਰ, ਜਗਰਾਉਂ ਦੁਆਰਾ ਚੰਡੀਗੜ੍ਹ ਵਿੱਚ ਆਯੋਜਿਤ ਮਹਾਨ ਗੁਰਮਤ ਸਮਾਗਮ ਵਿੱਚ ਨਾਨਕਸਰ ਕਲੇਰਾਂ ਦੇ ਸੰਤ ਬਾਬਾ ਲੱਖਾ ਸਿੰਘ ਨੇ ਚੰਡੀਗੜ੍ਹ ਅਤੇ ਰਾਜਪੁਰਾ, ਪੰਜਾਬ ਵਿੱਚਲੇ ਗਿਆਨ ਵੈਲਨੈਸ ਰਿਟਰੀਟਸ ਨੂੰ ਸੰਗਤ ਲਈ ਸਮਰਪਿਤ ਕੀਤਾ। ਇਹ ਪ੍ਰੋਜੈਕਟ ਗੁਰਦੁਆਰਾ ਨਾਨਕਸਰ ਕਮਿਊਨਿਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ ਅਤੇ ਪੰਜਾਬ ਵਿੱਚ ਨਸ਼ਿਆਂ ਅਤੇ ਕੈਂਸਰ ਦੇ ਖਿਲਾਫ ਲੜਾਈ ਦੇ ਨਾਲ-ਨਾਲ ‘ਸਰਬੱਤ ਦਾ ਭਲਾ’ ਦੇ ਸਿਧਾਂਤਾਂ ਅਨੁਸਾਰ ਕਲਿਆਣਕਾਰੀ ਕਾਰਜ ਕਰੇਗਾ।
ਸੰਤ ਬਾਬਾ ਲੱਖਾ ਸਿੰਘ ਨੇ ਇਸ ਪ੍ਰੋਜੈਕਟ ਨੂੰ ਸੰਗਤ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਉਥਾਨ ਲਈ ਕ੍ਰਾਂਤੀਕਾਰੀ ਕਦਮ ਦੱਸਿਆ। ਉਨ੍ਹਾਂ ਨੇ ਕੈਂਸਰ ਅਤੇ ਨਸ਼ਿਆਂ ਕਾਰਨ ਪੰਜਾਬ ਵਿੱਚ ਹੋਈ ਤਬਾਹੀ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ, ‘ਨਸ਼ਿਆਂ ਅਤੇ ਕੈਂਸਰ ਨੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ। ਇਹ ਪ੍ਰੋਜੈਕਟ ਪੰਜਾਬ ਦੇ ਪੁਨਰਉਥਾਨ ਦੀ ਸਾਡੀ ਪ੍ਰਤੀਬੱਧਤਾ ਹੈ ਅਤੇ ਸਾਡੀ ਧਰਤੀ ਅਤੇ ਲੋਕਾਂ ਦੇ ਇਲਾਜ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ।’

ਗਲੋਬਲ ਮਿਡਾਸ ਕੈਪੀਟਲ ਫੰਡ ਦੇ ਚੇਅਰਮੈਨ ਸਰਦਾਰ ਇੰਦਰਪ੍ਰੀਤ ਸਿੰਘ ਤੇ ਡਾਇਰੈਕਟਰ ਸਰਦਾਰ ਅਮਨ ਬੰਡਵੀ ਨੇ ਨੇ ਇਸ ਪ੍ਰੋਜੈਕਟ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਸੰਗਤ ਨੂੰ ਮੁਫ਼ਤ ਅਤੇ ਸਬਸਿਡਾਇਜ਼ਡ ਇਲਾਜ ਤੇ ਪੇਸ਼ੇਵਰ ਹੋਲਿਸਟਿਕ ਕੇਅਰ ਪੈਕੇਜ ਦੇਣ ਦਾ ਵਾਅਦਾ ਵੀ ਕੀਤਾ।
ਗਿਆਨ ਵੈਲਨੈਸ ਵਰਲਡ ਵਾਈਡ ਦੇ ਡਾਇਰੈਕਟਰ ਸਰਦਾਰ ਹਰਮੀਤ ਸਿੰਘ ਨੇ ਸੰਤ ਬਾਬਾ ਲੱਖਾ ਸਿੰਘ ਦਾ ਧੰਨਵਾਦ ਕੀਤਾ ਅਤੇ ਸੰਗਤ ਨੂੰ ਭਰੋਸਾ ਦਿੱਤਾ ਕਿ ਇਹ ਕੇਂਦਰ ਆਤਮਿਕ, ਸਰੀਰਕ ਅਤੇ ਮਾਨਸਿਕ ਕਲਿਆਣ ਦੇ ਕੇਂਦਰ ਹੋਣਗੇ ਜੋ ਨੌਜਵਾਨਾਂ ਵਿੱਚ ਨਸ਼ਾ, ਡਿਪ੍ਰੈਸ਼ਨ ਅਤੇ ਤਣਾਅ ਦੀਆਂ ਚੁਣੌਤੀਆਂ ਦਾ ਸਿੱਧਾ ਹੱਲ ਕਰਨਗੇ।
ਗਿਆਨ ਵੈਲਨੈਸ ਦੇ ਡਾਇਰੈਕਟਰ ਬੀਬੀ ਹਰਲੀਨ ਕੌਰ ਤੇ ਸੀਈਓ ਅਰੁਣ ਕੁਮਾਰ ਸ਼ਰਮਾ ਨੇ ਸੰਗਤ ਅਤੇ ਸੰਤ ਬਾਬਾ ਲੱਖਾ ਸਿੰਘ ਦਾ ਧੰਨਵਾਦ ਕੀਤਾ ਅਤੇ ਟ੍ਰਾਈਸਿਟੀ ਖੇਤਰ ਵਿੱਚ ਵਿਸ਼ਵ ਪੱਧਰੀ ਇਲਾਜ ਅਤੇ ਥੈਰੇਪੀਆਂ ਦਾ ਵਾਅਦਾ ਕੀਤਾ