ਬੋਹਾ, 9 ਮਾਰਚ, ਬੋਲੇ ਪੰਜਾਬ ਬਿਊਰੋ
ਮਹਿਲਾ ਦਿਵਸ ’ਤੇ ਬੋਹਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਰਾਜ ਪਰਿਸ਼ਦ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਮਨਜੀਤ ਕੌਰ ਦੀ ਉਨ੍ਹਾਂ ਦੇ ਘਰ ਦੇ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਅਤੇ ਮੁਲਜਮ ਫਰਾਰ ਹੋ ਗਏ। ਪੁਲਿਸ ਨੇ ਮ੍ਰਿਤਕਾ ਦੀ ਧੀ ਵੀਰਪਾਲ ਕੌਰ ਦੇ ਬਿਆਨ ’ਤੇ ਸੰਦੀਪ ਸਿੰਘ, ਕਾਕਾ ਸਿੰਘ, ਭਾਗੋ ਦੇਵੀ, ਲਕਸ਼ਮਣ ਸਿੰਘ ਸਮੇਤ ਇੱਕ ਅਣਪਛਾਤੀ ਮਹਿਲਾ ਖਿਲਾਫ਼ ਕੁੱਲ ਪੰਜ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਦੋ ਮਹਿਲਾਵਾਂ ਸਮੇਤ ਪੰਜ ਲੋਕਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੇ ਪਾਸੇ , ਇਸ ਕਤਲਕਾਂਡ ਨੂੰ ਲੈ ਕੇ ਸੀਪੀਆਈ ਵਰਕਰਾਂ ਨੇ ਹੱਤਿਆਰਿਆਂ ਦੀ ਗਿਰਫ਼ਤਾਰੀ ਦੀ ਮੰਗ ਨੂੰ ਲੈ ਕੇ ਸਿਵਿਲ ਹਸਪਤਾਲ ਵਿੱਚ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।