ਅੰਮ੍ਰਿਤਸਰ, 9 ਮਾਰਚ, ਬੋਲੇ ਪੰਜਾਬ ਬਿਊਰੋ
ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਦੋਂ ਵੱਡੀ ਸਫ਼ਲਤਾ ਮਿਲੀ, ਜਦੋਂ ਪਾਕਿਸਤਾਨ ਤੋਂ ਅਸਲਾ ਮੰਗਵਾਉਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਮੁਤਾਬਕ, ਗੁਪਤ ਸੂਚਨਾ ਦੇ ਆਧਾਰ ’ਤੇ ਦਾਣਾ ਮੰਡੀ ਅਟਾਰੀ ਨੇੜੇ ਤੋਂ ਰਜਿੰਦਰ ਸਿੰਘ ਉਰਫ਼ ਸੋਨਾ ਨੂੰ 9 ਐਮ.ਐਮ. ਅਤੇ 30 ਬੋਰ ਦੇ ਦੋ ਪਿਸਤੌਲ ਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ। ਉਕਤ ਵਿਅਕਤੀ ’ਤੇ ਥਾਣਾ ਘਰਿੰਡਾ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।