ਫ਼ਿਰੋਜ਼ਪੁਰ 8 ਮਾਰਚ ,ਬੋਲੇ ਪੰਜਾਬ ਬਿਊਰੋ :
ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਹ ਦੁਨੀਆਂ ਭਰ ਦੀਆਂ ਔਰਤਾਂ ਦੀਆਂ ਮਹੱਤਵਪੂਰਨ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾ ਦਾ ਸਨਮਾਨ ਕਰਨ ਦਾ ਦਿਨ ਹੈ। ਅੱਜ ਜਿਲ੍ਹਾ ਸਿੱਖਿਆ ਦਫਤਰ ਵਿਖੇ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਰਾਹੀਂ ਦਫਤਰ ਵਿਖੇ ਕੰਮ ਕਰ ਰਹੀਆਂ 18 ਮਹਿਲਾਵਾਂ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ ਕੋਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ।
ਇਸ ਮੋਕੇ ਸੰਬੋਧਨ ਕਰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸ੍ਰੀਮਤੀ ਸੁਨੀਤਾ ਨੇ ਕਿਹਾ ਕਿ ਅੱਜ ਕੱਲ ਔਰਤਾ ਲਗਭਗ ਹਰ ਖੇਤਰ ਵਿੱਚ ਵੱਧ ਚੜ ਕੇ ਕੰਮ ਕਰ ਰਹੀਆਂ ਹਨ ਪਰੰਤੂ ਫਿਰ ਵੀ ਅਜੇ ਹੋਰ ਜਾਗਰੂਕਤਾ ਦੀ ਜਰੂਰਤ ਹੈ ਅਤੇ ਸਮਾਜ ਵਿੱਚ ਕੰਮ ਕਰਨ ਲਈ ਔਰਤਾ ਨੂੰ ਆਪਣੀ ਅਗਵਾਈ ਖੁਦ ਕਰਨੀ ਪਵੇਗੀ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ।ਇਸ ਮੋਕੇ ਉੱਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾਂ ਸਤਿੰਦਰ ਸਿੰਘ ਨੇ ਕਿਹਾ ਮਹਿਲਾ ਸਸ਼ਕਤੀਕਰਨ ਸਿਖਿਆ ਦੇ ਪਸਾਰ ਰਾਂਹੀ ਹੀ ਹਾਸਲ ਕੀਤਾ ਜਾ ਸਕਦਾ ਹੈ ਅਤੇ ਖਾਸ ਕਰਕੇ ਸਰਹੱਦੀ ਇਲਾਕਿਆ ਦੇ ਆਮ ਲੋਕਾ ਵਿੱਚ ਮਹਿਲਾਵਾਂ ਲਈ ਬਰਾਬਰੀ ਦੇ ਮੋਕੇ ਪੈਦਾ ਕਰਨ ਲਈ ਸਿੱਖਿਆ ਹੀ ਇੱਕੋ ਇੱਕ ਸਾਧਨ ਹੈ। ਇਸ ਲਈ ਸਾਨੂੰ ਸਭ ਨੂੰ ਇਹ ਯਤਨ ਕਰਦੇ ਚਾਹੀਦੇ ਹਨ ਕਿ ਹਰ ਇੱਕ ਬੇਟੀ ਨੂੰ ਪੜਨ ਅਤੇ ਕੰਮ ਕਰਨ ਲਈ ਬਰਾਬਰ ਦੇ ਮੋਕੇ ਅਤੇ ਢੁਕਵਾਂ ਮਾਹੋਲ ਮਿਲੇ।
ਮੰਚ ਸੰਚਾਲਨ ਕਰਦੇ ਹੋਏ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਨੇ ਕਿਹਾ ਕਿ ਅਜ ਦੇ ਸਮੇਂ ਔਰਤ ਨੂੰ ਸਮਾਜਿਕ ਅਤੇ ਆਰਥਿਕ ਰੂਪ ਵਿੱਚ ਆਤਮ ਨਿਰਭਰ ਹੋਣਾ ਚਾਹੀਦਾ ਹੈ ਅਤੇ ਸਾਨੂੰ ਇਸਦੀ ਸ਼ੂਰੂਆਤ ਅਪਣੇ ਘਰ ਤੋ ਕਰਨੀ ਚਾਹੀਦੀ ਹੈ ਅਤੇ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਹਰ ਵਿਅਕਤੀ ਨੂੰ ਮੋਹਰੀ ਹੋ ਕੇ ਸਿੱਖਿਆ ਦੇ ਮਾਧਿਅਮ ਰਾਹੀਂ ਲਿੰਗ ਸਮਾਨਤਾ ਦੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨੀ ਚਾਹਦੀ ਹੈ ਤਾਂ ਜੋ ਮਰਦਾ ਅਤੇ ਔਰਤਾ ਨੂੰ ਬਰਾਬਰੀ ਦੇ ਮੋਕੇ ਮਿਲ ਸਕਣ।
ਇਸ ਮੋਕੇ ਸੈਕਸ਼ਨ ਅਫਸਰ ਮੈਡਮ ਚਿੱਤਰਾ ਸੋਨੀ ਅਤੇ ਜਿਲ੍ਹਾ ਦਫਤਰ ਸੈਕੰਡਰੀ ਤੋ ਵਰੁਣ ਕੁਮਾਰ ਵੱਲੋ ਮਹਿਲਾ ਦਿਵਸ ਦੀ ਵਧਾਈ ਦਿੰਦੇ ਹੋਏ ਅਪਣੇ ਵਿਚਾਰ ਸਾਝੇਂ ਕੀਤੇ ਗਏ।
ਇਸ ਉਪਰੰਤ ਜਿਲ੍ਹਾ ਦਫਤਰ ਵਿਖੇ ਮਿਹਨਤ ਨਾਲ ਕੰਮ ਰਹੀਆਂ ਮਹਿਲਾਵਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਅਤੇ ਇਸ ਮੋਕੇ ਏ.ਪੀ.ਸੀ ਜਨਰਲ ਸਰਬਜੀਤ ਸਿੰਘ, ਸਟੈਨੋ ਸੁਖਚੈਨ ਸਿੰਘ, ਏ.ਪੀ.ਸੀ ਸੁਖਦੇਵ ਸਿੰਘ , ਲੇਖਾਕਾਰ ਸਚਿਨ ਨਾਗਪਾਲ, ਸਰਬਜੀਤ ਸਿੰਘ, ਦਿਨੇਸ਼ ਕੁਮਾਰ, ਸਰਬਜੀਤ ਸਿੰਘ ਭਾਵੜਾ ਅਤੇ ਜਿਲ੍ਹਾ ਸਿੱਖਿਆ ਦਫਤਰ ਦਾ ਸਮੁੱਚਾ ਸਟਾਫ ਹਾਜਰ ਸੀ।