ਦੁਆਬਾ ਕਾਲਜ ਆਫ ਫਾਰਮੇਸੀ ਨੇ ਜਿੱਤੀ ਓਵਰਆਲ ਟਰਾਫੀ

ਚੰਡੀਗੜ੍ਹ ਪੰਜਾਬ

ਦੁਆਬਾ ਇੰਜੀਨੀਅਰਿੰਗ ਕਾਲਜ ਨੇ ਜਿੱਤੀ ਮਾਰਚ ਪਾਸਟ ਦੀ ਟਰਾਫੀ

ਖਰੜ /ਮੋਹਾਲੀ8 ਮਾਰਚ,ਬੋਲੇ ਪੰਜਾਬ ਬਿਊਰੋ :

ਦੁਆਬਾ ਗਰੁੱਪ ਆਫ਼ ਕਾਲਜਿਜ਼ ਘਟੌਰ, ਖਰੜ ਵਿਖੇ 19ਵੀਂ ਅਥਲੈਟਿਕ ਮੀਟ ਦਾ ਅਯੋਜਨ ਪੂਰੇ ਉਤਸਾਹ ਦੇ ਨਾਲ ਕੀਤਾ ਗਿਆ । ਇਸ  ਮੀਟ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਵਿੱਚ ਸਖਤ ਮਿਹਨਤ, ਲਗਨ, ਲੀਡਰਸ਼ਿਪ ਅਤੇ ਖੇਡ ਭਾਵਨਾ ਵਾਲੇ ਗੁਣਾਂ ਨੂੰ ਵਿਕਸਿਤ ਕਰਨਾ ਸੀ । ਅਥਲੈਟਿਕ ਮੀਟ ਦਾ ਉਦਘਾਟਨ ਡੀਜੀਸੀ ਦੇ ਚੇਅਰਮੈਨ ਸ. ਐਮ.ਐਸ. ਬਾਠ ਹੁਰਾਂ ਵੱਲੋਂ ਕੀਤਾ ਗਿਆ । ਇਸ ਦੇ ਨਾਲ ਹੀ ਆਪਣੀ ਖੇਡ  ਨੂੰ ਪੂਰੀ ਇਮਾਨਦਾਰੀ ਦੇ ਨਾਲ ਖੇਡਣ , ਉੱਤਮਤਾ ਦੇ ਮੁੱਲਾਂ ਨੂੰ ਕਾਇਮ ਰੱਖਣ  ਦੀ ਸਹੁੰ ਵਿਦਿਆਰਥਣ ਸਮਰਿਤੀ ਵੱਲੋਂ ਆਪਣੀ ਸਾਥੀ ਖਿਡਾਰੀਆਂ ਨੂੰ ਚੁਕਾਈ ਗਈ । ਉਪਰੰਤ ਵੱਖ-ਵੱਖ ਕਾਲਜਾਂ ਦੇ ਖਿਡਾਰੀਆਂ ਨੇ ਕਾਲਜ ਦੇ ਫੈਕਲਟੀ ਮੈਂਬਰਾਂ ਦੀ ਅਗਵਾਈ ਹੇਠ ਐਮ.ਐਸ. ਬਾਠ (ਚੇਅਰਮੈਨ, ਦੁਆਬਾ ਖਾਲਸਾ ਟਰੱਸਟ), ਡਾ. ਐੱਚ.ਐੱਸ. ਬਾਠ (ਪ੍ਰਧਾਨ ਖਾਲਸਾ ਟਰੱਸਟ), ਐਸ.ਐਸ. ਸੰਘਾ (ਮੈਨੇਜਿੰਗ ਵਾਈਸ ਚੇਅਰਮੈਨ),  ਮਨਜੀਤ ਸਿੰਘ (ਕਾਰਜਕਾਰੀ ਉਪ ਚੇਅਰਮੈਨ),  ਕੁਲਬੀਰ ਸਿੰਘ ਬਾਠ (ਟਰੱਸਟੀ)  ਨੂੰ ਮਾਰਚ ਪਾਸ ਦੌਰਾਨ ਸਲਾਮੀ ਦਿੱਤੀ ।

ਇਸ ਮੌਕੇ ਅਥਲੈਟਿਕ ਮੀਟ ਵਿੱਚ ਹਾਜ਼ਰ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਡਾਕਟਰ ਐੱਚ ਐੱਸ ਬਾਠ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਦੇ ਵਿੱਚ ਖੇਡਾਂ ਨੂੰ ਮਹੱਤਵ ਦੇਣ ਦੇ ਉੱਤੇ ਜ਼ੋਰ ਦਿੱਤਾ । ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਹਮੇਸ਼ਾ ਹੀ ਆਪਣਾ ਸਿਹਤਮੰਦ ਜੀਵਨ ਬਤੀਤ ਕਰਨ ਦੇ ਲਈ ਖੇਡਾਂ ਦੇ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ । ਇਸ 19ਵੀਂ ਅਥਲੈਟਿਕ ਮੀਟ ਵਿੱਚ ਵਿਦਿਆਰਥੀਆਂ ਵਿਚਕਾਰ ਮਾਰਚ ਪਾਸਟ,100 ਮੀਟਰ (ਪੁਰਸ਼ ਅਤੇ ਔਰਤਾਂ), 200 ਮੀਟਰ (ਪੁਰਸ਼ ਅਤੇ ਔਰਤਾਂ), 400 ਮੀਟਰ (ਪੁਰਸ਼ ਅਤੇ ਔਰਤਾਂ),800 ਮੀਟਰ (ਪੁਰਸ਼ ਅਤੇ ਔਰਤਾਂ),1500 ਮੀਟਰ (ਪੁਰਸ਼ ਅਤੇ ਔਰਤਾਂ), 5000 ਮੀਟਰ, ਲੰਬੀ ਛਾਲ , ਰੱਸਾਕਸ਼ੀ, ਸ਼ਾਟ ਪੁੱਟ (ਪੁਰਸ਼ ਅਤੇ ਔਰਤਾਂ), ਜੈਵਲਿਨ ਥ੍ਰੋ (ਪੁਰਸ਼ ਅਤੇ ਔਰਤਾਂ) ਅਤੇ 4×100 ਮੀਟਰ (ਪੁਰਸ਼ ਅਤੇ ਔਰਤਾਂ) ਦੇ ਮੁਕਾਬਲੇ ਕਰਵਾਏ ਗਏ ।

ਪ੍ਰੋਗਰਾਮ ਦੇ ਅਖੀਰ ਵਿੱਚ ਪੁਰਸ਼ਾਂ ਦੀ ਦੌੜ ਵਿੱਚ ਫਾਰਮੇਸੀ ਵਿਭਾਗ ਤੋਂ ਰਾਹਿਲ ਨੇ ਸਰਵੋਤਮ ਅਥਲੀਟ ਤੇ  ਮਹਿਲਾਵਾਂ ਦੀ ਦੌੜ ਵਿੱਚ ਇਸ਼ਿਤਾ ਨੇ  ਸਰਵੋਤਮ ਮਹਿਲਾ ਐਥਲੀਟ ਦਾ ਸਥਾਨ  ਪ੍ਰਾਪਤ ਕੀਤਾ । ਜਦੋਂ ਕਿ ਦੁਆਬਾ ਫਾਰਮੇਸੀ ਕਾਲਜ ਨੂੰ ਓਵਰਆਲ ਟਰਾਫੀ (ਪੁਰਸ਼ ਅਤੇ ਮਹਿਲਾ) ਅਤੇ ਮਾਰਚ ਪਾਸਟ ਵਿੱਚ ਦੁਆਬਾ ਇੰਜੀਨੀਅਰਿੰਗ ਕਾਲਜ ਨੇ ਟਰਾਫੀ ਜਿੱਤੀ । ਇਸਦੇ ਨਾਲ ਹੀ ਹਰੇਕ ਈਵੈਂਟ ਦੇ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ  ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰੋਗਰਾਮ ਦੇ ਅਖੀਰ ਵਿੱਚ ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।