ਅੰਤਰ ਰਾਸ਼ਟਰੀ ਮਹਿਲਾ ਦਿਵਸ਼ ਦੇ ਮੌਕੇ ਤੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਔਰਤ ਵਿਰੋਧੀ ਨੀਤੀਆਂ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ

ਪੰਜਾਬ

ਮਜ਼ਦੂਰ ਅਤੇ ਔਰਤਾਂ ਅੱਜ ਵੀ ਗੁਲਾਮੀ ਵਰਗਾ ਜੀਵਨ ਗੁਜ਼ਾਰ ਰਹੇ ਹਨ ਪੀ ਐਸ ਯੂ


ਨੰਗਲ,8, ਮਾਰਚ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):

ਅੰਤਰ ਰਾਸ਼ਟਰੀ ਮਹਿਲਾ ਦਿਵਸ਼ ਮੋਕੇ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਦੀ ਪ੍ਰਧਾਨ ਪੂਨਮ ਸ਼ਰਮਾਂ ਦੀ ਪ੍ਰਧਾਨਗੀ ਹੇਠ ਚੀਫ ਦਫਤਰ ਵਿਖੇ ਡੇਲੀਵੇਜ ਕਿਰਤੀਆਂ ਦੀ ਚੱਲ ਰਹੀ ਭੁਖ ਹੜਤਾਲ ਦਾ ਸਮਰਥਨ ਕਰਦਿਆਂ ਪ੍ਰਧਾਨ ਪੂਨਮ ਸ਼ਰਮਾ ਨੇ ਕਿਹਾ ਕਿ ਮੁੱਖ ਇੰਜੀਨੀਅਰ ਭਾਖੜਾ ਡੈਮ ਵੱਲੋਂ ਜੋਂ ਡੇਲੀਵੇਜ ਕਿਰਤੀਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ਉਹ ਬੁਹਤ ਹੀ ਨਿਧਨਯੋਗ ਹੈ ਜਦੋਂ ਕਿ ਵਿਭਾਗ ਵਿਚ ਲਗਭਗ 50% ਹੀ ਵਰਕਰ ਰਹਿ ਗਏ ਹਨ ।ਵਿਭਾਗ ਵਿਚ ਸੈਕੜੇ ਹੀ ਪੋਸਟਾਂ ਖਾਲੀ ਪਈਆਂ ਹੋਣ ਦੇ ਬਾਵਜੂਦ ਵੀ ਡੇਲੀਵੇਜ ਕਿਰਤੀਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੋਂ ਕੇ ਸਰਾ ਸਰ ਗਲਤ ਅਤੇ ਬੇਇਨਸਾਫੀ ਹੈ ।ਇਸ ਧੱਕੇਸ਼ਾਹੀ ਨੂੰ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕਰੂੰਗੀ। ਪ੍ਰਧਾਨ ਪੂਨਮ ਸ਼ਰਮਾ ਨੇ ਕਿਹਾ ਕਿ ਪਿਛਲੇ ਸਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ਼ ਤੇ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਮੁੱਖ ਇੰਜੀਨੀਅਰ ਭਾਖੜਾ ਡੈਮ ਨੂੰ ਮ੍ਰਿਤਕ ਹੋ ਚੁੱਕੇ ਵਰਕਰਾਂ ਦੇ ਪਰਿਵਾਰਾਂ ਦੇ ਮੰਗਾਂ ਮਸਲਿਆਂ ਸੰਬੰਧੀ ਮੁੱਖ ਇੰਜੀਨੀਅਰ ਭਾਖੜਾ ਡੈਮ ਨੂੰ ਮੰਗ ਪੱਤਰ ਦਿੱਤਾ ਗਿਆ ਸੀ ।ਉਹ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੁੱਖ ਇੰਜੀਨੀਅਰ ਭਾਖੜਾ ਡੈਮ ਵਲੋ ਅੱਜ ਤੱਕ ਵੀ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ। ਫਿਰ ਇਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕੇ ਇਸ ਮੁੱਖ ਇੰਜੀਨੀਅਰ ਦੇ ਭਾਖੜਾ ਡੈਮ ਦੇ ਸੇਵਾ ਕਾਲ ਵਿੱਚ ਵਰਕਰਾਂ ਜਾ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਦੇ ਕੰਮ ਕਿੰਨੀ ਤੇਜੀ ਨਾਲ ਹੋ ਰਹੇ ਹਨ, ਕਈ ਵਰਕਰਾਂ ਦੀ ਮੌਤ ਲਗਭਗ ਦੋ ਸਾਲ ਹੋ ਗਏ ਹਨ ।ਇਹਨਾਂ ਦੇ ਵਾਰਸਾ ਨੂੰ ਤਰਸ ਦੇ ਅਧਾਰ ਦੀ ਨੌਕਰੀ ਨਹੀਂ ਦਿੱਤੀ ਗਈ ਫੇਰ ਇਹਨਾਂ ਦੇ ਦਫਤਰ ਵਿਚ ਕਿਸ ਦਾ ਕੰਮ ਟਾਈਮ ਤੇ ਹੋ ਰਿਹਾ ਹੈ। ਇਸ ਮੌਕੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ਰਮਾਂ ਨੇ ਕਿਹਾ ਕਿ ਸਮੁੱਚੇ ਨਾਰੀ ਸਮਾਜ ਨੂੰ ਸੰਗਠਿਤ ਹੋਣਾ ਚਾਹੀਦਾ ਹੈ। ਸੰਗਠਿਤ ਹੋ ਕੇ ਹੀ ਪਾਣੀਆਂ ਦੇ ਰੁਕ ਮੋੜੇ ਜਾ ਸਕਦੇ ਹਨ, ਅਤੇ ਕਿਸੀ ਵੀ ਮਸਲੇ ਨੂੰ ਹੱਲ ਕਰਵਾਇਆ ਜਾ ਸਕਦਾ ਹੈ। ਇਸ ਕਰਕੇ ਮੇਰੀ ਸਮੂਹ ਔਰਤ ਸਮਾਜ ਨੂੰ ਬੇਨਤੀ ਹੈ ਕਿ ਉਹ ਸੰਗਠਿਤ ਹੋਣ।ਸਾਡੀਆਂ ਭੇਣਾ ਨੂੰ ਆਪਣੇ ਹੱਕਾ ਪ੍ਰਤੀ ਜਾਗਰੂਕ ਰਹਿਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਔਰਤ ਹੀ ਜੱਗ ਦੀ ਜਨਨੀ ਹੈ ਔਰਤਾਂ ਨਾਲ ਹੀ ਸਮਾਜ ਚਲਦਾ ਹੈ। ਸਾਨੂੰ ਆਪਣੀ ਨਾਰੀ ਸ਼ਕਤੀ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ, ਡੋਲਣਾ ਨਹੀਂ ਚਾਹੁੰਦਾ ਫਿਰ ਵੀ ਸਾਡੀ ਕਿਸੇ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਹੁੰਦੀ ਹੈ ਤਾਂ ਸਾਡੀ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਜ਼ਿਲ੍ਹਾ ਰੋਪੜ ਹਰ ਤਰ੍ਹਾਂ ਦੀ ਮਦਦ ਸਹਿਯੋਗ ਕਰਨ ਲਈ ਹਾਜਰ ਹੁੰਦੀ ਹੈ। ਨਾਰੀ ਸ਼ਕਤੀ ਦੇ ਮਾਣ ਸਨਮਾਣ ਨੂੰ ਕਿਸੇ ਵੀ ਹਾਲਤ ਵਿਚ ਠੇਸ ਨਹੀਂ ਪੋਹੁਚਨ ਦੇਵੇਗੀ।
ਇਸ ਮੌਕੇ ਤੇ ਪੰਜਾਬ ਸਟੂਡੈਂਟਸ ਯੂਨੀਅਨ ਦੀ , ਜਿਲ੍ਹਾ ਆਗੂ ਮਨਪ੍ਰੀਤ ਕੌਰ ਨੇ ਕਿਹਾ ਕਿ , ਕੇਂਦਰ ਸਰਕਾਰ ਨਿੱਜੀਕਰਨ ਦੀਆ ਨੀਤੀਆ ਰਾਹੀ ਸਿੱਖਿਆ ਦਾ ਕੇਂਦਰੀਕਰਨ ਕਰ ਰਹੀ ਹੈ। ਓਹਨਾਂ ਦਸਿਆ ਕਿ ਜਦੋਂ ਮੋਦੀ ਸਰਕਾਰ ਸੱਤਾ ਵਿੱਚ ਆਈ ਹੈ, ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ, ਜਿਸਦਾ ਕਾਰਣ ਸਾਡਾ ਮੌਜੂਦਾ ਪ੍ਰਬੰਧ ਹੈ । ਜਿਸਨੂੰ ਬਦਲੇ ਬਿਨਾਂ ਇਹਨਾਂ ਨੂੰ ਨਹੀਂ ਰੋਕਿਆ ਜਾ ਸਕਦਾ । ਓਹਨਾਂ ਨੇ ਸਮਾਜ ਵਿੱਚ ਔਰਤਾਂ ਦੀ ਰਾਜਨੀਤਿਕ , ਆਰਥਿਕ ਤੇ ਸਮਾਜਿਕ ਜੀਵਨ ਦਾ ਇੱਕ ਅਹਿਮ ਹਿੱਸਾ ਦਸਿਆ।
ਇਸ ਮੌਕੇ ਤੇ ਹਾਜਰ ਸਨ – ਕਾਂਤਾ ਦੇਵੀ, ਅਨੀਤਾ ਜੋਸ਼ੀ, ਸੀਮਾ ਸ਼ਰਮਾ,ਸੋਮਾ ਦੇਵੀ, ਪਿੰਕੀ ਦੇਵੀ, ਸਰੋਜ ਕੁਮਾਰੀ, ਬਿਮਲਾ ਦੇਵੀ, ਸੰਜੂ ਦੇਵੀ, ਸੁਮਨ ਦੇਵੀ, ਉਰਮਲਾ ਦੇਵੀ, ਸਸੀ ਬਾਲਾ, ਹਰਿਬੰਸ ਕੌਰ, ਚਰਨਜੀਤ ਕੌਰ, ਸੁਰਿੰਦਰ ਕੌਰ, ਰਾਧਾ, ਮਮਤਾ, ਸ਼ੀਤਲ ਕੌਸ਼ਲ ਆਦਿ
ਡੇਲ੍ਹੀਵੇਜ ਯੂਨੀਅਨ ਤੋਂ – ਰਾਜਵੀਰ, ਰਾਮ ਹਰਕ, ਜੈ ਪ੍ਰਕਾਸ਼ ਮਾਰਿਆ, ਪਰਸ਼ੋਤਮ,ਨਰਿੰਦਰ ਸਿੰਘ, ਨੀਰਜ ਕੁਮਾਰ, ਕਮਲੇਸ਼, ਰਾਕੇਸ਼ ਕੁਮਾਰ, ਰਿਸ਼ੀ ਰਾਜ, ਦਰਸ਼ਨ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।