ਪ੍ਰਾਚੀਨ ਸੀਤਲਾ ਮਾਤਾ ਮੰਦਰ ਮੇਲਾ ਛਿੰਝ ਕਮੇਟੀ ਨੰਡਿਆਲੀ ਵੱਲੋਂ ਸਲਾਨਾ ਮੇਲਾ ਅਤੇ ਛਿੰਝ 18 ਨੂੰ

ਪੰਜਾਬ

ਵਿਧਾਇਕ ਕੁਲਵੰਤ ਸਿੰਘ ਹੋਣਗੇ ਮੁੱਖ ਮਹਿਮਾਨ

ਮੋਹਾਲੀ 7 ਫਰਵਰੀ ,ਬੋਲੇ ਪੰਜਾਬ ਬਿਊਰੋ :
ਪ੍ਰਾਚੀਨ ਸੀਤਲਾ ਮਾਤਾ ਮੰਦਿਰ ਮੇਲਾ ਛਿੰਝ ਕਮੇਟੀ ਨੰਡਿਆਲੀ (ਮੋਹਾਲੀ) ਵੱਲੋਂ ਸਲਾਨਾ ਮੇਲਾ ਅਤੇ ਛਿੰਝ (ਕੁਸ਼ਤੀਆਂ) ਮੰਗਲਵਾਰ 18 ਮਾਰਚ 2025 ਨੂੰ ਪਿੰਡ ਨੰਡਿਆਲੀ ਨੇੜੇ ਏਅਰਪੋਰਟ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਲਾਨਾ ਮੇਲੇ ਅਤੇ ਛਿੰਝ ਦੇ ਮੁੱਖ ਮਹਿਮਾਨ ਕੁਲਵੰਤ ਸਿੰਘ ਐਮ.ਐਲ.ਏ ਮੋਹਾਲੀ ਹੋਣਗੇ। ਦਵਿੰਦਰ ਸਿੰਘ ਸਰਪੰਚ ਪ੍ਰਧਾਨ, ਰਾਣਾ ਜਗਤਪੁਰਾ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਸੈਕਟਰ -79 ਵਿਖੇ ਸਥਿਤ ਦਫਤਰ ਵਿਖੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਛਿੰਝ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਲਗਾਤਾਰ ਵੱਖ-ਵੱਖ ਖੇਡ ਮੁਕਾਬਲਿਆਂ ਦੇ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੇ ਵਿੱਚ ਖੇਡਾਂ ਦੇ ਲਈ ਸਾਰਥਿਕ ਮਾਹੌਲ ਤਿਆਰ ਕੀਤਾ ਜਾ ਚੁੱਕਾ ਹੈ, ਜਿਸ ਦੇ ਚਲਦੇ ਹੋਏ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਥਾਂ- ਥਾਂ ਖੇਡ ਮੇਲੇ ਕਰਵਾਏ ਜਾ ਰਹੇ ਜਾ ਰਹੇ ਹਨ ਅਤੇ ਨੌਜਵਾਨ ਪੀੜੀ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਖੇਡ ਮੈਦਾਨ ਵੱਲ ਨੂੰ ਜਾਣ ਲੱਗ ਪਈ ਹੈ,
ਇਸ ਮੇਲੇ ਵਿੱਚ ਹਰੀ ਚੰਡੀਗੜ੍ਹ, ਵੈਸ਼ ਦਿੱਲੀ, ਲਾਲੀ ਪਹਿਲਵਾਨ ਅਤੇ ਸੁਨੀਲ ਜੀਰਕਪੁਰ ਵੱਲੋਂ ਭਾਗ ਲਿਆ ਜਾਵੇਗਾ। ਸੱਦੇ ਹੋਏ ਪਹਿਲਵਾਨਾਂ ਨੂੰ ਹੀ ਮੌਕਾ ਦਿੱਤਾ ਜਾਵੇਗਾ। 40 ਸਾਲ ਤੋਂ ਵੱਧ ਉਮਰ ਵਾਲੇ ਪਹਿਲਵਾਨਾਂ ਦੀ ਕੁਸ਼ਤੀ ਨਹੀਂ ਕੀਤੀ ਜਾਵੇਗੀ। ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ- ਦਵਿੰਦਰ ਸਿੰਘ ਸਰਪੰਚ ਪ੍ਰਧਾਨ, ਰਾਣਾ ਜਗਤਪੁਰਾ, ਰੋਸ਼ਨ ਖਾਨ ਪੰਚ, ਲਖਵਿੰਦਰ ਸਿੰਘ ਪੰਚ, ਰਾਜੂ ਪੰਚ ਅਤੇ ਅਵਤਾਰ ਸਿੰਘ ਪੰਚ ਵੀ ਹਾਜ਼ਰ ਰਹਿਣਗੇ। ਪਹਿਲੀ ਝੰਡੀ ਨੂੰ 51 ਹਜ਼ਾਰ ਰੁਪਏ ਦੂਜੀ ਝੰਡੀ ਨੂੰ 41 ਹਜ਼ਾਰ ਅਤੇ ਤੀਸਰੀ ਝੰਡੀ ਨੂੰ 31 ਹਜ਼ਾਰ ਰੁਪਏ ਸਨਮਾਨ ਵਜੋਂ ਦਿੱਤੇ ਜਾਣਗੇ। ਸੀਤਲਾ ਮਾਤਾ ਮੰਦਿਰ ਮੇਲਾ ਛਿੰਝ ਕਮੇਟੀ ਅਤੇ ਸਮੂਹ ਪਿੰਡ ਨੰਡਿਆਲੀ ਅਤੇ ਇਲਾਕਾ ਨਿਵਾਸੀ ਸਵਾਗਤ ਕਰਤਾ ਹੋਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।