ਫਾਜ਼ਿਲਕਾ, 6 ਮਾਰਚ, ਬੋਲੇ ਪੰਜਾਬ ਬਿਊਰੋ :
ਫਾਜ਼ਿਲਕਾ ਦੇ ਪਿੰਡ ਸੁਖੇਰਾ ਬੋਦਲਾਂ ਵਿੱਚ 100 ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਹੋਏ ਵਿਵਾਦ ਨੇ ਖੌਫਨਾਕ ਰੂਪ ਧਾਰ ਲਿਆ। ਦੋਸ਼ੀਆਂ ਨੇ ਮ੍ਰਿਤਕ ਦੇ ਭਤੀਜੇ ਤੋਂ ਉਧਾਰ ਲਈ ਰਕਮ ਨਾ ਵਾਪਸ ਕਰਨ ਦੇ ਗੁੱਸੇ ’ਚ ਉਸ ਦੇ ਚਾਚੇ ਜੋਗਿੰਦਰ ਸਿੰਘ ਨੂੰ ਰਸਤੇ ’ਚ ਘੇਰ ਕੇ ਕੁੱਟਮਾਰ ਕੀਤੀ ਅਤੇ ਕੱਸੀ ਨਾਲ ਵਾਰ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਹੱਤਿਆ ਦੇ ਦੋਸ਼ ’ਚ ਪੰਜ ਔਰਤਾਂ ਸਮੇਤ 10 ਲੋਕਾਂ ’ਤੇ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਮਾਮਲੇ ਦੀ ਜਾਂਚ ਜਾਰੀ ਹੈ।
