ਪਿੰਡ ਝਾਮਪੁਰ ਦੀ ਵਿਧਵਾ ਮਹਿਲਾ ਇਨਸਾਫ ਲੈਣ ਲਈ ਖਾ ਰਹੀ ਹੈ ਦਰ ਦਰ ਦੀਆਂ ਠੋਕਰਾਂ, ਨਹੀਂ ਮਿਲ ਰਿਹਾ ਇਨਸਾਫ

ਪੰਜਾਬ

ਦੋਸ਼ੀਆਂ ਤੇ ਜਲਦ ਕਾਰਵਾਈ ਨਾ ਹੋਣ ਤੇ ਕੀਤਾ ਜਾਵੇਗਾ ਥਾਣਾ ਬਲੌਂਗੀ ਦਾ ਘਿਰਾਓ: ਬਲਵਿੰਦਰ ਸਿੰਘ ਕੁੰਭੜਾ


ਵਿਧਵਾ ਮਹਿਲਾਂ ਨੇ ਆਪਣੇ ਪੁੱਤਰ ਤੇ ਹੋਏ ਤਸ਼ੱਦਦ ਦੀ ਵਿਥਿਆ ਰੋ ਰੋ ਕੇ ਪ੍ਰੈੱਸ ਕਾਨਫਰੰਸ ਵਿੱਚ ਦੱਸੀ


ਮੋਹਾਲੀ, 6 ਮਾਰਚ ,ਬੋਲੇ ਪੰਜਾਬ ਬਿਊਰੋ :

ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚਾ” ਤੇ ਆਏ ਦਿਨ ਗਰੀਬ ਤੇ ਮਜਬੂਰ ਲੋਕਾਂ ਦੀ ਆਵਾਜ਼ ਉਠਾਈ ਜਾਂਦੀ ਹੈ। ਅੱਜ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੋਰਚਾ ਆਗੂਆਂ ਨੇ ਪਿੰਡ ਝਾਮਪੁਰ ਦੀ ਇੱਕ ਵਿਧਵਾ ਮਹਿਲਾ ਮੋਨਿਕਾ ਸ਼ਰਮਾ ਉਰਫ ਨਿਰਮਲਾ ਦੇਵੀ ਪਤਨੀ ਸਵ: ਰੇਵਤੀ ਪ੍ਰਸ਼ਾਦ ਨੂੰ ਥਾਣਾ ਬਲੌਂਗੀ ਦੀ ਪੁਲਿਸ ਵੱਲੋ ਸੁਣਵਾਈ ਨਾ ਕਰਨ ਦੇ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ।
ਦੱਸਣਯੋਗ ਹੈ ਕਿ ਪਿੰਡ ਝਾਮਪੁਰ (ਮੋਹਾਲੀ) ਵਿੱਚ ਸਥਿਤ ਗੁੱਗਾ ਮਾੜੀ ਦੇ ਸੇਵਾਦਾਰ ਪਰਿਵਾਰ, ਜੋ ਕਈ ਪੀੜੀਆਂ ਤੋਂ ਸੇਵਾ ਕਰ ਰਿਹਾ ਹੈ। ਉਨ੍ਹਾਂ ਦੇ ਨੌਜਵਾਨ ਬੇਟੇ ਜਤਿੰਦਰ ਕੁਮਾਰ ਉਮਰ 26 ਸਾਲ ਨੂੰ ਮਿਤੀ 01-03-2025 ਨੂੰ ਲੱਗਭਗ ਸਵੇਰੇ 8:30 ਵਜੇ ਹਰਪ੍ਰੀਤ ਕੌਰ (ਸਰਪੰਚ), ਹਰਵਿੰਦਰ ਸਿੰਘ ਉਰਫ ਡੋਗਰ, ਗੁਰਦੀਪ ਸਿੰਘ ਉਰਫ ਮੱਲ (ਪੰਚ) ਆਦਿ ਵਿਅਕਤੀ ਘਰ ਤੋਂ ਬੁਲਾ ਕੇ ਨਾਲ ਲੈ ਗਏ ਤੇ ਆਪਣੇ ਘਰ ਦੇ ਅੱਗੇ ਪਹੁੰਚ ਕੇ ਸਭ ਨੇ ਮਿਲਕੇ ਉਸ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ। ਉਹ ਲੜਕਾ ਜਿਆਦਾ ਕੁੱਟਮਾਰ ਕਰਕੇ ਪੀਜੀਆਈ ਵਿੱਚ ਇਲਾਜ ਅਧੀਨ ਦਾਖਲ ਹੈ। ਥਾਣਾ ਬਲੌਂਗੀ ਦੀ ਪੁਲਿਸ ਨੇ 6 ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ।
ਇਸ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਝਾਮਪੁਰ ਪਿੰਡ ਦੀ ਮੌਜੂਦਾ ਸਰਪੰਚ ਹਰਪ੍ਰੀਤ ਕੌਰ, ਸਰਪੰਚ ਦੇ ਪਤੀ ਹਰਵਿੰਦਰ ਸਿੰਘ ਉਰਫ ਡੋਗਰ ਅਤੇ ਗੁਰਦੀਪ ਸਿੰਘ ਉਰਫ ਮੱਲ ਪੰਚ ਨੇ ਬਿਨਾਂ ਕਿਸੇ ਵਜ੍ਹਾ ਦੇ ਇਸ ਲੜਕੇ ਦੀ ਮਾਰ ਕੁਟਾਈ ਇੰਨੀ ਜ਼ਿਆਦਾ ਕਰ ਦਿੱਤੀ ਹੈ ਕਿ ਉਹ ਲੜਕਾ ਪੀਜੀਆਈ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਸ. ਕੁੰਭੜਾ ਨੇ ਕਿਹਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਮੋਰਚੇ ਵੱਲੋਂ ਬਹੁਤ ਜਲਦ ਵੱਡਾ ਐਕਸ਼ਨ ਕਰਦੇ ਹੋਏ ਥਾਣਾ ਬਲੌਂਗੀ ਦਾ ਘਿਰਾਓ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਥਾਣਾ ਬਲੌਂਗੀ ਦੇ ਇੰਚਾਰਜ ਦੀ ਹੋਵੇਗੀ।
ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਰੋ ਰੋ ਕੇ ਲੜਕੇ ਦੀ ਮਾਤਾ ਨੇ ਕਿਹਾ ਕਿ ਸਾਨੂੰ ਸਰਪੰਚ, ਉਸਦੇ ਪਤੀ ਅਤੇ ਪੰਚ ਗੁਰਦੀਪ ਸਿੰਘ ਮੱਲ ਤੋਂ ਖਤਰਾ ਹੈ। ਜੇਕਰ ਸਾਡੇ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਹੈ। ਉਸ ਦੇ ਜਿੰਮੇਵਾਰ ਸਰਪੰਚ ਤੇ ਉਸਦੇ ਸਾਥੀ ਹੋਣਗੇ। ਮੇਰੇ ਗਰੀਬ ਹੋਣ ਕਰਕੇ ਸਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ। ਪੁਲਿਸ ਅਤੇ ਹਲਕੇ ਦੇ ਸਮੂਹ ਮੋਹਤਬਰ ਸਰਪੰਚ ਦੀ ਮਦਦ ਕਰ ਰਹੇ ਹਨ। ਸਾਨੂੰ ਇਸ ਮੋਰਚੇ ਦੇ ਆਗੂਆਂ ਤੋਂ ਪੂਰਨ ਵਿਸ਼ਵਾਸ ਹੈ ਕਿ ਇਹ ਸਾਨੂੰ ਇਨਸਾਫ ਦਿਵਾਉਣਗੇ।
ਪ੍ਰੈਸ ਨਾਲ ਪ੍ਰੈਸ ਨਾਲ ਗੱਲਬਾਤ ਕਰਦਿਆਂ ਮਾਸਟਰ ਬਨਵਾਰੀ ਲਾਲ ਨੇ ਕਿਹਾ ਕਿ ਜੇਕਰ ਹਾਲੇ ਵੀ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਬਹੁਤ ਜਲਦ ਅਸੀਂ ਥਾਣੇ ਦੇ ਘਿਰਾਓ ਦੀ ਕਾਲ ਦੇਵਾਂਗੇ।
ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਨੰਬਰਦਾਰ, ਮਾਸਟਰ ਪੁਸ਼ਪਿੰਦਰ ਕੁਮਾਰ, ਸੁਰਿੰਦਰ ਸਿੰਘ ਕੰਡਾਲਾ, ਬਲਜੀਤ ਸਿੰਘ ਖਾਲਸਾ, ਗੌਰਵ ਨਯਾ ਗਾਓ, ਮਨਦੀਪ ਸਿੰਘ, ਪਰਮਿੰਦਰ ਸਿੰਘ, ਸ਼ਾਲੂ ਭਰਦਵਾਜ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।