ਕਪੂਰਥਲਾ, 6 ਮਾਰਚ, ਬੋਲੇ ਪੰਜਾਬ ਬਿਊਰੋ
ਕਪੂਰਥਲਾ ਵਿੱਚ ਇੱਕ ਕਰਿਆਨਾ ਵਪਾਰੀ ਵੱਲੋਂ ਪੈਸੇ ਦੋਗੁਣਾ ਕਰਨ ਦਾ ਲਾਲਚ ਦੇ ਕੇ 35 ਲੱਖ ਰੁਪਏ ਦੀ ਠਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿੱਚ ਦੋ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ, ਪਰ ਹਾਲੇ ਤਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।ਜਾਂਚ ਅਧਿਕਾਰੀ ਏਐਸਆਈ ਦਵਿੰਦਰ ਪਾਲ ਮੁਤਾਬਕ, ਪੀੜਤ ਬਲਬੀਰ ਸਿੰਘ (ਨਿਵਾਸੀ ਪਿੰਡ ਲੋਧੀ ਭੁਲਾਣਾ) ਨੇ ਦੱਸਿਆ ਕਿ ਉਹ ਪਿਛਲੇ 8-10 ਸਾਲਾਂ ਤੋਂ ਕਰਿਆਨਾ ਦੁਕਾਨਦਾਰ ਨੂੰ ਜਾਣਦਾ ਸੀ। ਦੁਕਾਨਦਾਰਾਂ ਨੇ ਪੈਸੇ ਦੋਗੁਣੇ ਕਰਨ ਦਾ ਝਾਂਸਾ ਦੇ ਕੇ ਉਸ ਤੋਂ 35 ਲੱਖ ਰੁਪਏ ਲੈ ਲਏ। ਸ਼ੁਰੂਆਤੀ ਕੁਝ ਮਹੀਨਿਆਂ ਤੱਕ ਉਹਨਾਂ ਨੇ 1-1 ਲੱਖ ਰੁਪਏ ਵਾਪਸ ਕੀਤੇ, ਪਰ ਬਾਅਦ ’ਚ ਪੈਸੇ ਦੇਣੇ ਬੰਦ ਕਰ ਦਿੱਤੇ।ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਜਾਂਚ ਕਰਕੇ ਸਤਨਾਮ ਸਿੰਘ ਅਤੇ ਭੂਪਿੰਦਰ ਸਿੰਘ ’ਤੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਦੋਵਾਂ ਦੀ ਗ੍ਰਿਫਤਾਰੀ ਨਹੀਂ ਹੋਈ।