ਮੋਹਾਲੀ 5 ਮਾਰਚ,ਬੋਲੇ ਪੰਜਾਬ ਬਿਊਰੋ :
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਜ਼ਿਲ੍ਹਾ ਟੂਰਨਾਮੈਂਟਾਂ ਲਈ ਅੰਡਰ-16 ਪੁਰਸ਼ ਟੀਮ ਲਈ ਟਰਾਇਲ 6 ਮਾਰਚ, 2025 ਨੂੰ ਡੀਸੀਏਐਮ ਗਰਾਊਂਡ (ਪੀਸੀਏ ਸਟੇਡੀਅਮ ਦੇ ਪਿੱਛੇ, ਫੇਜ਼ 9) ਵਿਖੇ ਸਵੇਰੇ 11:00 ਵਜੇ ਸ਼ੁਰੂ ਕਰੇਗਾ।
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਅਧਿਕਾਰੀ ਹਰਪ੍ਰੀਤ ਸਿੰਘ ਹੁਰਾਂ ਨੇ ਦੱਸਿਆ ਕਿ ਸਾਰੇ ਖਿਡਾਰੀਆਂ ਨੂੰ ਟਰਾਇਲਾਂ ਦੇ ਸਮੇਂ ਆਪਣੇ ਜਨਮ ਮਿਤੀ ਸਰਟੀਫਿਕੇਟ ਅਤੇ ਆਧਾਰ ਕਾਰਡ ਦੀ ਫੋਟੋਕਾਪੀ ਲਿਆਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਹੋਰ ਵੇਰਵਿਆਂ ਲਈ ਉਮੀਦਵਾਰ ਐਸੋਸੀਏਸ਼ਨ ਦੇ ਨੰਬਰ 9915874935 ਤੇ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।