8 ਕਿਲੋਮੀਟਰ ਦੇ ਘੇਰੇ ਵਿੱਚ ਲਾਗੂ ਹੋਵੇਗਾ 10% ਹਾਊਸ ਰੈਂਟ
ਫਤਿਹਗੜ੍ਹ ਸਾਹਿਬ, 5, ਮਾਰਚ ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਫਤਿਹਗੜ੍ਹ ਸਾਹਿਬ ਦੇ ਫੀਲਡ ਮੁਲਾਜ਼ਮਾ ਦੀਆਂ ਵੱਖ ਵੱਖ ਜਥੇਬੰਦੀਆਂ ਆਧਾਰਤ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਡਵੀਜ਼ਨ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਕਾਰਜਕਾਰੀ ਇੰਜੀਨੀਅਰ ਨਾਲ ਮੰਡਲ ਦਫਤਰ ਵਿਖੇ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਕਨਵੀਨਰ ਮਲਾਗਰ ਸਿੰਘ ਖਮਾਣੋ, ਦਰਸ਼ਨ ਸਿੰਘ, ਨੇ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਫੈਸਲੇ ਅਨੁਸਾਰ ਵਿੱਤ ਵਿਭਾਗ ਵੱਲੋਂ ਫਤਿਹਗੜ੍ਹ ਸਾਹਿਬ ਦੇ ਮੁਲਾਜ਼ਮਾਂ ਤੇ ਕਲਾਸ ਸੀ ਦਾ ਹਾਊਸ ਰੈਂਟ ਲਾਗੂ ਕਰਨ, ਬਰਾਬਰ ਕੰਮ ਬਰਾਬਰ ਤਨਖਾਹ, ਬਕਾਇਆ ਵਰਦੀਆ, ਆਈਐਚ ਆਰ ਐਮ ਦੀ ਸਾਈਡ ਤੇ ਮੁਲਾਜ਼ਮਾਂ ਦਾ ਡਾਟਾ ਦਰੁਸਤ ਕਰਕੇ ਅਪਡੇਟ ਕਰਨ, ਪੈਨਸ਼ਨ ਕੇਸ ਭੇਜਣ, ਰੈਵਨਿਊ ਕਲੈਕਟਰਾਂ ਦਾ ਬਕਾਇਆ ਆਦੀ ਮੰਗਾਂ ਤੇ ਚਰਚਾ ਕੀਤੀ ਗਈ ਮੀਟਿੰਗ ਵਿੱਚ ਕਾਰਜਕਾਰੀ ਇੰਜੀਨੀਅਰ ਵੱਲੋਂ ਫੀਲਡ ਮੁਲਾਜ਼ਮਾਂ ਤੇ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਲਾਸ ਸੀ ਦਾ ਹਾਊਸ ਰੈਂਟ ਲਾਗੂ ਕਰਨ ਸਬੰਧੀ ਜਿਲ੍ਹਾ ਖਜ਼ਾਨਾ ਦਫਤਰ ਅਤੇ ਉੱਚ ਅਧਿਕਾਰੀਆਂ ਤੋਂ ਆਦੇਸ਼ ਆਉਣ ਤੇ ਕਾਰਵਾਈ ਕੀਤੀ ਜਾਵੇਗੀ, ਅਤੇ ਜੋ ਫੀਲਡ ਮੁਲਾਜ਼ਮ ਫਤਿਹਗੜ੍ਹ ਸਾਹਿਬ ਦੇ 8 ਕਿਲੋਮੀਟਰ ਦੇ ਘੇਰੇ ਵਿੱਚ ਕੰਮ ਕਰਦੇ ਹਨ, ਅਤੇ ਦਫਤਰਾਂ ਵਿੱਚ ਲੱਗੇ ਹੋਏ ਹਨ ।ਉਹਨਾਂ ਨੂੰ ਕਲਾਸ ਸੀ ਦਾ ਹਾਊਸ ਰੈਂਟ ਲਾਗੂ ਕਰ ਦਿੱਤਾ ਜਾਵੇਗਾ, ਬਰਾਬਰ ਕੰਮ ਬਰਾਬਰ ਤਨਖਾਹ ਦੇ ਬਕਾਏ ਸੰਬੰਧੀ ਕੇਸ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਨੂੰ ਭੇਜਿਆ ਗਿਆ ਹੈ, ਜਿਨਾਂ ਕਰਮਚਾਰੀਆਂ ਦੀਆਂ ਵਰਦੀਆਂ ਬਕਾਇਆ ਰਹਿ ਗਈਆਂ ਹਨ ਉਨਾਂ ਦੇ ਕੇਸ ਖਜ਼ਾਨਾ ਦਫਤਰ ਨੂੰ ਭੇਜੇ ਗਏ ਹਨ। ਰੈਵਨਿਊ ਕਨੈਕਟਰਾਂ ਦਾ ਅੱਜ ਤੱਕ ਦਾ ਬਕਾਇਆ ਜਾਰੀ ਕਰ ਦਿੱਤਾ ਜਾਵੇਗਾ। ਵਰਦੀਆਂ ਦੇ ਰੇਟਾਂ ਨੂੰ ਦਰੁਸਤ ਕਰਨ ਲਈ ਮੰਡਲ ਦਫਤਰ ਵੱਲੋਂ ਸਿਫਾਰਸ਼ ਆਉਣ ਤੇ ਕਾਰਵਾਈ ਕੀਤੀ ਜਾਵੇਗੀ। ਫੀਲਡ ਮੁਲਾਜ਼ਮਾ ਦੇ ਪੈਨਸ਼ਨ ਕੇਸ ਪਹਿਲ ਦੇ ਆਧਾਰ ਤੇ ਭੇਜਣ ਤੇ ਬਕਾਏ ਜਾਰੀ ਕਰਨ ਸਬੰਧੀ ਅਕਾਊਂਟ ਬਰਾਂਚ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਮੀਟਿੰਗ ਵਿੱਚ ਸੀਨੀਅਰ ਸਹਾਇਕ ਤਰਸੇਮ ਕਾਹਲੋ, ਅਕਾਊਂਟ ਅਫਸਰ ਕਮਲ ਕਿਸ਼ੋਰ ਬਤਰਾ, ਆਕਾਊਂਟ ਕਲਰਕ ਜਗਤਾਰ ਸਿੰਘ, ਤੋਂ ਇਲਾਵਾ ਕਨਵੀਨਰ ਸੁਖਜਿੰਦਰ ਸਿੰਘ ਚਨਾਰਥਲ ,ਹਰਜੀਤ ਸਿੰਘ ,ਤਰਲੋਚਨ ਸਿੰਘ, ਰਣਵੀਰ ਸਿੰਘ ਰਾਣਾ, ਰਣਧੀਰ ਸਿੰਘ ਮੈੜਾ, ਰਣਜੀਤ ਸਿੰਘ, ਦੀਦਾਰ ਸਿੰਘ ਢਿੱਲੋਂ, ਅਸ਼ੋਕ ਕੁਮਾਰ, ਤਲਵਿੰਦਰ ਸਿੰਘ, ਕਰਮ ਸਿੰਘ, ਸੁੱਖਰਾਮ ਕਾਲੇਵਾਲ ਆਦਿ ਹਾਜ਼ਰ ਸਨ।