ਅੱਜਕੱਲ ਆਮ ਹੀ ਗੱਲ ਹੈ ਵਾਇਰਲ ਹੋ ਰਹੀ ਹੁੰਦੀ ਹੈ ਕਿ ਨਬਾਲਗ ਬੱਚਿਆਂ ਨੇ ਘਰੋਂ ਭੱਜ ਵਿਆਹ ਕਰਵਾ ਲਿਆ,ਕੀ ਇਹ ਸਮਾਜਿਕ ਮੀਡੀਆ, ਫਿਲਮਾਂ, ਗਾਣਿਆਂ ਦਾ ਪ੍ਰਭਾਵ ਜਾਂ ਅਸੀਂ ਬੱਚਿਆਂ ਤੋਂ ਦੂਰ ਹੋ ਰਹੇ ਹਾਂ ਜਾਂ ਇਸ ਲਈ ਪਰਿਵਾਰਕ ਬਣਤਰ ਜਿੰਮੇਵਾਰ।
,ਇੱਕ ਵੀਰ ਨੇ ਮੇਰੇ ਵਟਜ ਐਪ ਸਮੂਹ ” ਪੰਜਾਬੀ ਚੇਤਨਾ ਸੱਥ “ਲਿਖਿਆ ਕਿ ਇਹ ਵੱਡੀ ਤ੍ਰਾਸਦੀ ਹੈ ਤੇ ਇਸਦਾ ਵੱਡਾ ਕਾਰਨ ਸਮਾਜਿਕ ਮੀਡੀਆ,ਇੰਸਟਾਗ੍ਰਾਮ , ਸਨੈਪਚੈਟ ਵਰਗੇ ਗੰਦੇ ਪਲੇਟਫਾਰਮ ਨੇ , ਜਿਹਨਾਂ ਉਪਰ ਗੰਦ ਪਰੋਸਿਆ ਜ਼ਾ ਰਿਹਾ ਜੋ ਸਾਡੇ ਬੱਚਿਆਂ ਅੰਦਰ ਅਸ਼ਲੀਲਤਾ ਭਰ ਰਿਹਾ ,ਜਾਣੀ ਕਿ ਗੱਲ ਆ ਗਈ ਹੈ
ਸੋਸ਼ਲ ਮੀਡੀਏ ਦੀ ਸੁੱਚਜੀ ਜਾਂ ਕੁਚੱਜੀ ਵਰਤੋਂ ਦੀ ਹਰੇਕ ਚੀਜ਼ ਦੇ ਦੋਵੇਂ ਪਹਿਲੂ ਹੁੰਦੇ ਹਨ। ਵੀਰ ਨੇ ਸੋਸ਼ਲ ਮੀਡੀੇੇਏ ਤੇ ਬੱਚਿਆਂ ਦੇ ਭੱਜਣ ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲਾਇਆ ਹੈ ਹਾਲਾਂ ਕਿ ਮੇਰਾ ਮੰਨਣਾ ਹੈ ਕਿ ਸਾਡੇ ਸਮਾਜ ਚ ਸਿੱਖਿਆ ਤੇ ਜਾਗਰੂਕਤਾ ਦੀ ਬਹੁਤ ਕਮੀ ਹੈ। ਕਈ ਤਰ੍ਹਾਂ ਦੀਆਂ ਜਟਿੱਲ ਸਮੱਸਿਆਵਾਂ ਸਾਡੇ ਸਮਾਜ ਦਾ ਮੁੱਢ ਤੋਂ ਹਿੱਸਾ ਹਨ ਜਿਵੇਂ ਨਸ਼ੇ ,ਦਾਜ,ਭਰੂਣ ਹੱਤਿਆ,ਕੁਪੋਸ਼ਣ ,ਨਜ਼ਾਇਜ ਸੰਬੰਧ ਅਤੇ ਭੱਜਣ ਵਾਲਾ ਪਿਆਰ।ਸਾਡੇ ਸਮਾਜਿਕ ਢਾਂਚੇ ਚ ਬੱਚਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਂਦਾ ਹੈ ਜਦੋਂ ਕਿ ਹੋਣਾ ਇਸ ਤੋਂ ਉਲਟ ਚਾਹੀਦਾ। ਹੁੰਦਾ ਤਾਂ ਇਸ ਤਰ੍ਹਾਂ ਹੀ ਹੈ ਕਿ ਜਿਸ ਚੀਜ਼ ਤੋਂ ਵਧੇਰੇ ਵਰਜਿਆ ਜਾਂਦਾ ਸਗੋਂ ਬੱਚੇ ਦੀ ਜਗਿਆਸਾ ਹੋਰ ਵੱਧ ਜਾਂਦੀ ਹੈ ਬਾਕੀ ਬੱਚੇ ਪੇਟ ਚੋਂ ਕੁਝ ਵੀ ਸਿੱਖ ਕੇ ਨਹੀਂ ਆਉਂਦੇ ਸਗੋਂ ਕੋਰੀ ਸਲੇਟ ਤੇ ਜੋ ਲਿਖ ਦਿਉ ਉਕਰ ਜਾਵੇਗਾ ਲਿਹਾਜ਼ਾ ਇਸ ਗੁੰਝਲ ਨੂੰ ਸੁਲਝਾਉਣ ਲਈ ਬੱਚਿਆਂ ਚ ਜਾਗਰੂਕਤਾ ਪੈਦਾ ਕਰਨੀ ਤੇ
ਸਿੱਖਿਆ ਹੀ ਸਭ ਤੋਂ ਅਹਿਮ ਤਰੀਕਾ ਹੈ । ਕਈ ਮੇਰੇ ਨਾਲ ਅਸਹਿਮਤ ਵੀ ਹੋ ਸਕਦੇ ਨੇ,ਕਿੰਨਾ ਚੰਗਾ ਹੋਵੇ ਜੇਕਰ ਸੈਕਸ ਸਿੱਖਿਆ ਤੇ ਸਰੀਰਕ ਸਾਫ਼ ਸਫਾਈ ਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਆਰਥਿਕ, ਸਰੀਰਕ ਤੇ ਮਾਨਸਿਕ ਦੀ ਵਿਸਤ੍ਰਿਤ ਜਾਣਕਾਰੀ ਸਮੇਤ ਵਿਸ਼ੇ ਦੇ ਤੌਰ ਤੇ ਮੁੱਢ ਤੋਂ ਪੜਾਏ ਜਾਣੇ ਜਰੂਰੀ ਹੋਣ ਤੇ ਦੂਸਰਾ ਜਿਵੇਂ ਮੈਂ ਪਹਿਲਾਂ ਆਖਿਆ ਅਕਸਰ ਬੱਚੇ ਪਹਿਲਾਂ ਮਾਪਿਆਂ ਤੋਂ ਜਾਂ ਸਮਾਜ ਚ ਜੋ ਵਿਚਰਦਾ ਉਸੇ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਫਿਲਮ ਲੇਖਕ ਹੋਣ ਜਾਂ ਗੀਤਕਾਰ, ਗਾਣੇ ਜਾਂ ਫਿਲਮ ਦਾ ਪਲਾਟ ਵਿੱਚ ਹੀ ਔਰਤ ਨੂੰ ਭੋਗਣ ਦੀ ਵਸਤੂ ਬਣਾ ਕੇ ਪੇਸ਼ ਕੀਤਾ ਜਾਂਦਾ। ਮੈਂ ਸੁਣਿਆ ਕਿ ਸਾਡੇ ਵੱਜਦੇ ਗਾਣਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦੇ ਕਿ ਇਹ ਕਿਹੋ ਜਿਹੀ ਸੋਚ ਦਾ ਮਾਲਕ ਸਮਾਜ ਹੋ ਸਕਦਾ ਹੈ ਕਹਿਣ ਤੋਂ ਭਾਵ ਬੱਚੇ ਸਮਾਜ ਚ ਆਲੇ ਦੁਆਲੇ ਜੋ ਵਾਪਰਦਾ ਜਾਂ ਜੋ ਸੁਣਦੇ ਤੇ ਦੇਖਦੇ ਨੇ ਉਹੀ ਗ੍ਰਹਿਣ ਕਰਦੇ ਹਨ। ਸਾਡੇ ਘੁੱਗ ਵਸਦੇ ਪੰਜਾਬ ਦੇ ਸਭਿਆਚਾਰ ਤੇ ਕਦਰਾਂ ਕੀਮਤਾਂ ਬਹੁਤ ਵੱਡਾ ਵੱਟਾ ਲੱਗਿਆ ਅਸੀਂ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਅਮੀਰ ਵਿਰਸੇ ਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਤੋਂ ਦੂਰ ਕਰਨ ਦੀ ਅਵਗਿਆ ਹੀ ਨਹੀਂ ਕਰ ਰਹੇ ਸਗੋਂ ਪੰਜਾਬ ਦੇਖਕੇ ਪੰਜਾਬ ਹੀ ਨਹੀਂ ਲੱਗਦਾ ਸਫਾ ਚੱਟ ਦਾੜੀ ਤੇ ਘੋਨ ਮੋਨ ਸਿਰ ਹੀ ਨਜ਼ਰ ਆਉਂਦੇ ਹਨ। ਸਾਡੇ ਪੰਜਾਬੀਆਂ ਪਹਿਲਾਂ ਸਾਂਝੇ ਪਰਿਵਾਰਾਂ
ਦਾ ਬੋਲਬਾਲਾ ਸੀ । ਪਰਿਵਾਰਕ ਸੰਸਕਾਰ ਤੇ ਸੰਸਕ੍ਰਿਤੀ ਇਹੋ ਜਿਹੀ ਸੀ ਕਿ ਪਿੰਡ ਦੀ ਕੁੜੀ ਦੀ ਸਾਰੇ ਇੱਜ਼ਤ ਕਰਦੇ ਸਨ। ਆਪਸ ਵਿੱਚ ਸਾਂਝ ,ਭਾਈਚਾਰਾ ਤੇ ਪ੍ਭਪਾ ਬਹੁਤ ਸੀ। ਵੈਸੇ ਵੀ ਸਾਂਝੇ ਪਰਿਵਾਰਾਂ ਚ ਬੱਚਿਆਂ ਦੀ ਦੇਖ ਰੇਖ ਤੇ ਰੱਖ ਰਖਾ ਘਰ ਦੇ ਸਿਆਣੇ ਬਜ਼ੁਰਗ ਕਰਦੇ ਸਨ ਤੇ ਹੁਣ ਬੱਚੇ ਜਾਂ ਤਾਂ ਇਕੱਲੇ ਜਾਂ ਟੈਲੀਵਿਜਨ ਤੇ ਜਾਂ ਫਿਰ ਮੁਬਾਈਲ ਫੋਨ ਫੜਾ ਕੇ ਸੁਰਖਰੂ ਤਾਂ ਮਾਪੇ ਹੋ ਜਾਂਦੇ ਨੇ ਪਰ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਮਾਨਸਿਕ , ਅੱਖਾਂ ਤੇ ਮੋਟਾਪੇ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਦਾ ਵੀ ਕੰਮ ਕਰਦੇ ਹਨ । ਕੁੱਲ ਮਿਲਾ ਕਿ ਜੇ ਦੇਖਿਆ ਜਾਵੇ ਤਾਂ ਕੱਚੀ ਉਮਰ ਚ ਬੱਚਿਆਂ ਦਾ ਭੱਜਣਾ ਕਿਤੇ ਨਾ ਕਿਤੇ ਜਾਂ ਤਾਂ ਇਹ ਲੱਗਦਾ ਕਿ ਸਾਡੇ ਪਾਲਣ ਪੋਸ਼ਣ ਚ ਕੋਈ ਕਮੀ ਰਹਿ ਗਈ ਹੋਵੇਗੀ ਜਾਂ ਘਰ ਚ ਸਾਡਾ ਪ੍ਦਰਸ਼ਨ ਉਨ੍ਹਾਂ ਅੱਗੇ ਸਹੀ ਨਹੀਂ ਹੈ। ਮੈਨੂੰ ਬੱਚਿਆਂ ਦਾ ਕਸੂਰ ਘੱਟ ਨਜ਼ਰ ਆ ਰਿਹਾ ਪਤਾ ਨਹੀਂ ਕਿਉਂ। ਕੀ ਅਸੀਂ ਸਮਾਜਿਕ ਕਦਰਾਂ ਕੀਮਤਾਂ ਤੋਂ ਊਣੇ ਹਾਂ ?ਜਾਂ ਅਸੀਂ ਬੱਚਿਆਂ ਨੂੰ ਉਹ ਮਹੌਲ ਨਹੀਂ ਦੇ ਸਕੇ ਕਿ ਉਹ ਦਿਲ ਦੀਆਂ ਗੱਲਾਂ ਕਰਨ ਲਈ ਮਾਪਿਆਂ ਤੋਂ ਬਿਨਾਂ ਕਿਸੇ ਹੋਰ ਨਾਲ ਸਹਿਜ ਮਹਿਸੂਸ ਕਿਉਂ ਕਰਦੇ ਹੋਣ। ਕੀ ਮਾਂ ਪਿਉ ਬੱਚਿਆਂ ਨੂੰ ਬਣਦਾ ਸਮਾਂ ਨਹੀਂ ਦੇ ਪਾਏ? ਪੰਦਰ੍ਹਾਂ ਸਾਲ ਦਾ ਪਾਲ ਪੋਸ਼ ਕੇ ਮਾਂ ਪਿਉ ਨੇ ਵੱਡੇ ਕੀਤੇ ਪਰ ਅੱਲੜਪੁਣੇ ਚ ਨਾ ਤਾਂ ਬਹੁਤੀ ਦੂਰ ਅੰਦੇਸ਼ੀ ਹੁੰਦੀ ਹੈ ਤੇ ਨਾ ਹੀ ਇਹ ਪਤਾ ਹੁੰਦਾ ਕਿ ਵਿਆਹ ਤਾਂ ਇੱਕ ਜ਼ਿੰਮੇਵਾਰੀ ਦਾ ਅਟੁੱਟ ਤੇ ਪਵਿੱਤਰ ਬੰਧਨ ਹੈ ਕੋਈ ਗੁੱਡੇ ਗੁੱਡੀ ਦਾ ਖੇਲ ਨਹੀਂ। ਇੱਕ ਦੂਸਰੇ ਨਾਲ ਭੱਜਕੇ ਪਿਆਰ ਨਹੀਂ ਦਰਸਾਇਆ ਜਾਂਦਾ ਸਗੋਂ ਜਿਸਮਾਨੀ ਲਲਕ ਪੂਰਨ ਤੋਂ ਵੱਧ ਕੁਝ ਨਹੀਂ।
ਡਾ ਜਸਵੀਰ ਸਿੰਘ ਗਰੇਵਾਲ ਪੰਜਾਬੀ ਚੇਤਨਾ ਸੱਥ ਲੁਧਿਆਣਾ
ਸੰਪਰਕ 9914346204