ਇਨ੍ਹਾਂ ਸੜਕਾਂ ਉਤੇ ਸਮੱਸਿਆ ਦਾ ਕਰਨਾ ਪੈ ਸਕਦਾ ਸਾਹਮਣਾ
ਚੰਡੀਗੜ੍ਹ, 4 ਫਰਵਰੀ, ਬੋਲੇ ਪੰਜਾਬ ਬਿਊਰੋ :
ਕਿਸਾਨਾਂ ਵੱਲੋਂ ਭਲਕੇ ਚੰਡੀਗੜ੍ਹ ਵਿੱਚ ਲਗਾਏ ਜਾਣ ਵਾਲੇ ਪੱਕੇ ਮੋਰਚੇ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਤਿਆਰੀ ਖਿੱਚੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪੰਜਾਬ ਦੀ ਸਰਹੱਦ ਉਤੇ ਹੀ ਰੋਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਜਾਰੀ ਅਡਵਾਈਜ਼ਰੀ ਮੁਤਾਬਕ ਜ਼ੀਰਕਪੁਰ ਬੈਰੀਅਰ, ਫੈਦਾਨ ਬੈਰੀਅਰ, ਸੈਕਟਰ ਵੰਡਣ ਵਾਲੀਆਂ ਸੜਕਾਂ: 48/49, 49/50, 50/51 (ਜੇਲ ਰੋਡ), 51/52 (ਮਟੌਰ ਬੈਰੀਅਰ), 52/53 (ਕਜਹੇੜੀ ਚੌਕ), 53/54 (ਫਰਨੀਚਰ ਮਾਰਕੀਟ), 54/55 (ਬਡਹੇੜੀ ਬੈਰੀਅਰ), 55/56 ਪੀ., ਨਵਾਂ ਗਾਓਂ ਬੈਰੀਅਰ ਅਤੇ ਮੁੱਲਾਂਪੁਰ ਬੈਰੀਅਰ ਪ੍ਰਭਾਵਤ ਕੀਤਾ ਗਿਆ ਹੈ।