ਐਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਨੂੰ ਮਿਲਿਆ

ਪੰਜਾਬ


ਮੀਟਿੰਗ ਵਿੱਚ ਜਾਅਲੀ ਜਾਤੀ ਸਰਟੀਫਿਕੇਟਾਂ ਅਤੇ ਹੋਰ ਕਈ ਘੁਟਾਲਿਆ ਦੇ ਮੁਦਿਆਂ ਬਾਰੇ ਜਾਣਕਾਰੀ ਦਿੱਤੀ ਗਈ

ਸਾਨੂੰ ਉਮੀਦ ਹੈ ਸਾਡੀ ਅੱਜ ਦੀ ਮੀਟਿੰਗ ਵਿੱਚ ਉਠਾਏ ਮੁੱਦਿਆਂ ਤੇ ਐਸੀ ਕਮਿਸ਼ਨ ਜਲਦ ਐਕਸ਼ਨ ਲਵੇਗਾ: ਕੁੰਭੜਾ

ਮੋਹਾਲੀ, 4 ਮਾਰਚ ,ਬੋਲੇ ਪੰਜਾਬ ਬਿਊਰੋ :

ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਆਏ ਦਿਨ ਐਸ ਸੀ ਤੇ ਬੀਸੀ ਸਮਾਜ ਦੇ ਮੁੱਦਿਆਂ ਨੂੰ ਉਠਾਉਂਦਾ ਰਹਿੰਦਾ ਹੈ। ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਕਾਰਵਾਈ ਕਰਵਾਉਣ ਲਈ ਨਿਰੰਤਰ ਡੇਢ ਸਾਲ ਤੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ “ਰਿਜਰਵੇਸ਼ਨ ਚੋਰ ਫੜੋ ਮੋਰਚਾ” ਚੱਲ ਰਿਹਾ ਹੈ। ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਮੋਰਚੇ ਵੱਲੋਂ ਇੱਕ ਵਫਦ ਯੂ ਟੀ ਗੈਸਟ ਹਾਊਸ ਚੰਡੀਗੜ੍ਹ ਸੈਕਟਰ 6 ਵਿਖ਼ੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਨਾ ਜੀ ਨੂੰ ਮਿਲਿਆ ਤੇ ਜਾਅਲੀ ਜਾਤੀ ਸਰਟੀਫਿਕੇਟ ਅਤੇ ਹੋਰ ਕਈ ਘੁਟਾਲਿਆ ਦੇ ਮੁਦਿਆਂ ਬਾਰੇ ਉਨਾਂ ਨੂੰ ਜਾਣਕਾਰੀ ਦਿੱਤੀ। ਮਾਨਯੋਗ ਚੇਅਰਮੈਨ ਅਤੇ ਉਹਨਾਂ ਨਾਲ ਆਏ ਅਮਲੇ ਨੇ ਸਾਰੀ ਜਾਣਕਾਰੀ ਨੂੰ ਧਿਆਨ ਪੂਰਵਕ ਸੁਣਿਆ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਸੀਂ ਚੇਅਰਮੈਨ ਸਾਹਿਬ ਕੋਲ ਛੇ ਮੁੱਦਿਆਂ ਤੇ ਗੱਲ ਕੀਤੀ ਹੈ।

ਜਿਨਾਂ ਵਿੱਚ ਜਾਅਲੀ ਜਾਤੀ ਸਰਟੀਫਿਕੇਟਾਂ ਦਾ ਮਾਮਲਾ, ਪ੍ਰਧਾਨ ਮੰਤਰੀ ਯੋਜਨਾ ਅਧੀਨ ਗਰੀਬੀ ਰੇਖਾ ਤੋਂ ਥੱਲੇ ਵਾਲੇ ਲੋਕਾਂ ਲਈ ਕੱਚੇ ਮਕਾਨਾਂ ਨੂੰ ਪੱਕੇ ਕਰਨ ਦਾ ਮਾਮਲਾ, ਸ਼ਾਮਲਾਟ ਜਮੀਨਾਂ ਵਿੱਚ 1/3 ਹਿੱਸੇ ਦਾ ਮਾਲਕਾਨਾ ਹੱਕ ਮਿਲਣਾ, ਗਰੀਬੀ ਰੇਖਾ ਵਿੱਚ ਰਹਿ ਰਹੇ ਲੋਕਾਂ ਲਈ 10 ਲੱਖ ਬਣੇ ਮਕਾਨਾਂ ਵਿੱਚ ਹੋਏ ਘਪਲਿਆ ਬਾਰੇ, ਪੰਜਾਬ ਵਿੱਚ ਰਾਸ਼ਟਰੀ ਐਸਸੀ ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਸਰਕਾਰ, ਪੰਜਾਬ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਨਾ ਮੰਨਣ ਦੇ ਮਾਮਲੇ ਅਤੇ ਪੰਜਾਬ ਵਿੱਚ ਨਰੇਗਾ ਤੇ ਮਨਰੇਗਾ ਸਕੀਮ ਵਿੱਚ ਹੋਏ ਬੜੇ ਘੁਟਾਲਿਆਂ ਦੀ ਜਾਣਕਾਰੀ ਦਿੱਤੀ ਹੈ। ਮਾਨਯੋਗ ਚੇਅਰਮੈਨ ਸਾਹਿਬ ਨੇ ਇਹਨਾਂ ਸਾਰੀਆਂ ਸ਼ਿਕਾਇਤਾਂ ਦਾ ਜਲਦ ਹੱਲ ਕਰਨ ਦਾ ਸਾਨੂੰ ਵਿਸ਼ਵਾਸ ਦਿਵਾਇਆ ਹੈ।
ਮੋਰਚੇ ਦੀ ਸੀਨੀਅਰ ਆਗੂ ਅਮਨਪ੍ਰੀਤ ਕੌਰ ਰਾਇ ਨੇ ਕਿਹਾ ਕਿ ਚੇਅਰਮੈਨ ਸਾਹਿਬ ਨੇ ਸਾਡੀ ਸਾਰੀ ਗੱਲਬਾਤ ਧਿਆਨ ਨਾਲ ਸੁਣੀ ਹੈ ਤੇ ਪੰਜਾਬ ਸਰਕਾਰ ਅਤੇ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਕਰਨ ਦਾ ਸਾਨੂੰ ਭਰੋਸਾ ਦਿੱਤਾ ਹੈ। ਸਾਨੂੰ ਚੇਅਰਮੈਨ ਸਾਹਿਬ ਉੱਤੇ ਪੂਰਨ ਵਿਸ਼ਵਾਸ ਹੈ ਕਿ ਉਹ ਜਲਦ ਤੋਂ ਜਲਦ ਸਾਡੀਆਂ ਮੁਸ਼ਕਿਲਾਂ ਦਾ ਹੱਲ ਕਰਨਗੇ। ਮੈਂ ਤੇ ਮੇਰੇ ਸਾਥੀ ਆਗੂ ਸਾਹਿਬਾਨ ਮਾਨਯੋਗ ਚੇਅਰਮੈਨ ਸਾਹਿਬ ਦਾ ਪੰਜਾਬ ਆਉਣ ਤੇ ਧੰਨਵਾਦ ਕਰਦੇ ਹਾਂ।
ਇਸ ਮੌਕੇ ਹਰਨੇਕ ਸਿੰਘ ਮਲੋਆ, ਮਾਸਟਰ ਬਨਵਾਰੀ ਲਾਲ, ਪ੍ਰਿੰਸੀਪਲ ਸਰਬਜੀਤ ਸਿੰਘ, ਲਖਬੀਰ ਸਿੰਘ ਵਡਾਲਾ, ਰਘਵੀਰ ਸਿੰਘ ਬਡਲਾ, ਮਨਦੀਪ ਸਿੰਘ, ਗੌਰਵ ਕੁਮਾਰ, ਮਾਸਟਰ ਪੁਸ਼ਪਿੰਦਰ ਕੁਮਾਰ, ਸੁਖਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।