ਚੰਡੀਗੜ੍ਹ, 4 ਮਾਰਚ,ਬੋਲੇ ਪੰਜਾਬ ਬਿਊਰੋ :
ਦਿੱਲੀ ਵਿਧਾਨ ਸਭਾ ਚੋਣਾਂ ’ਚ ਮਿਲੀ ਵੱਡੀ ਹਾਰ ਤੋਂ ਬਾਅਦ, ਆਮ ਆਦਮੀ ਪਾਰਟੀ (AAP) ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਕੁਝ ਸਮੇਂ ਲਈ ਸਿਆਸੀ ਮੰਚ ਤੋਂ ਦੂਰ ਰਹਿਣਗੇ। ਉਹ 10 ਦਿਨਾਂ ਦੀ ਵਿਪਾਸਨਾ ਮੈਡੀਟੇਸ਼ਨ ਲਈ ਹੁਸ਼ਿਆਰਪੁਰ ਦੇ ਇਕ ਮੈਡੀਟੇਸ਼ਨ ਸੈਂਟਰ ਵਿੱਚ ਜਾ ਰਹੇ ਹਨ।
ਪਾਰਟੀ ਸਰੋਤਾਂ ਮੁਤਾਬਕ, ਕੇਜਰੀਵਾਲ 5 ਮਾਰਚ ਤੋਂ 15 ਮਾਰਚ ਤੱਕ ਪਿੰਡ ਮਹਿਲਾਵਾਲੀ ਨੇੜੇ ਆਨੰਦਗੜ੍ਹ ਸਥਿਤ ‘ਧੰਮ-ਧਜ ਵਿਪਾਸਨਾ ਯੋਗ ਕੇਂਦਰ’ ਵਿੱਚ ਰਹਿਣਗੇ। ਇਹ ਪਹਿਲੀ ਵਾਰ ਨਹੀਂ, ਉਨ੍ਹਾਂ ਨੇ ਦਸੰਬਰ 2023 ਵਿੱਚ ਵੀ ਇਥੇ ਹੀ 10 ਦਿਨ ਬਿਤਾਏ ਸਨ।
