ਰੋਹਤਕ, 2 ਮਾਰਚ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਰੋਹਤਕ ‘ਚ 30 ਸਾਲਾ ਮਹਿਲਾ ਕਾਂਗਰਸ ਆਗੂ ਹਿਮਾਨੀ ਨਰਵਾਲ ਦੀ ਲਾਸ਼ ਸ਼ਨੀਵਾਰ ਨੂੰ ਸਾਂਪਲਾ ਬੱਸ ਅੱਡੇ ਨੇੜੇ ਨੀਲੇ ਸੂਟਕੇਸ ‘ਚ ਮਿਲੀ। ਹਿਮਾਨੀ, ਜੋ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਨਾਲ ਹਰਿਆਣਵੀ ਪਹਿਰਾਵੇ ‘ਚ ਸ਼ਾਮਲ ਹੋਣ ਕਰਕੇ ਚਰਚਾ ‘ਚ ਰਹੀ ਸੀ, ਪਾਰਟੀ ਦੀ ਸਰਗਰਮ ਮੈਂਬਰ ਰਹੀ।
ਪੁਲਿਸ ਦੇ ਅਨੁਸਾਰ, ਹਿਮਾਨੀ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਗਲ਼ਾ ਘੁੱਟ ਕੇ ਮਾਰਿਆ ਗਿਆ। ਲਾਸ਼ ਵਾਲੇ ਸੂਟਕੇਸ ‘ਚ ਉਸਦੀ ਕਾਲੀ ਚੁੰਨੀ ਵੀ ਮਿਲੀ। ਪੁਲਿਸ ਵੱਲੋਂ ਬੱਸ ਅੱਡੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਐਤਵਾਰ ਨੂੰ ਲਾਸ਼ ਦਾ ਪੋਸਟਮਾਰਟਮ ਹੋਵੇਗਾ, ਜਿਸ ਤੋਂ ਬਾਅਦ ਹੀ ਹੱਤਿਆ ਦੇ ਕਾਰਨ ਦਾ ਪਤਾ ਲੱਗੇਗਾ।
ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਜਾਰੀ ਹੈ, ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਹੋਵੇਗੀ ਕਾਰਵਾਈ।
