ਚੰਡੀਗੜ੍ਹ, 2 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿੱਚ ਨਸ਼ਾ ਤਸਕਰਾਂ ਦੀ ਜਾਇਦਾਦ ’ਤੇ ਚੱਲ ਰਹੀ ਬੁਲਡੋਜ਼ਰ ਕਾਰਵਾਈ ਹੁਣ ਹਾਈ ਕੋਰਟ ਪਹੁੰਚ ਗਈ ਹੈ। ਐਡਵੋਕੇਟ ਕੁੰਵਰ ਪਾਹੁਲ ਸਿੰਘ ਵਲੋਂ ਜਨਹਿੱਤ ਪਟੀਸ਼ਨ ਦਾਖ਼ਲ ਕਰਕੇ ਦੱਸਿਆ ਗਿਆ ਕਿ ਇਹ ਕਾਰਵਾਈ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ।
ਪਟੀਸ਼ਨ ਮੁਤਾਬਕ, ਐੱਨਡੀਪੀਐੱਸ ਐਕਟ ਤਹਿਤ ਤਸਕਰੀ ਦੀ ਕਮਾਈ ਨਾਲ ਬਣੀ ਜਾਇਦਾਦ ਜ਼ਬਤ ਤਾਂ ਹੋ ਸਕਦੀ ਹੈ, ਪਰ ਬੁਲਡੋਜ਼ਰ ਚਲਾਉਣ ਦੀ ਕੋਈ ਵਿਵਸਥਾ ਨਹੀਂ। ਪਿਛਲੇ ਸਾਲ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ’ਚ ਵੀ ਐਸੀ ਕਾਰਵਾਈ ’ਤੇ ਰੋਕ ਲਾਈ ਸੀ।
ਹੁਣ ਹਾਈ ਕੋਰਟ ਵਿੱਚ ਇਹ ਮਾਮਲਾ ਦਰਜ ਹੋ ਗਿਆ ਹੈ, ਅਤੇ ਜਲਦ ਹੀ ਸੁਣਵਾਈ ਦੀ ਉਮੀਦ ਹੈ।
