ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਨੈਸ਼ਨਲ


ਭੋਪਾਲ, 2 ਮਾਰਚ, ਬੋਲੇ ਪੰਜਾਬ ਬਿਊਰੋ :
ਭੋਪਾਲ ਦੇ ਗੋਵਿੰਦਪੁਰਾ ਉਦਯੋਗਿਕ ਖੇਤਰ ‘ਚ ਇਕ ਕੈਮੀਕਲ ਫੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ।ਅੱਗ ਦੀਆਂ ਲਾਟਾਂ 20 ਫੁੱਟ ਤੋਂ ਵੱਧ ਉੱਚੀਆਂ ਹਨ, ਜੋ ਕਿ ਕਈ ਕਿਲੋਮੀਟਰ ਤੱਕ ਦਿੱਖ ਰਹੀਆਂ ਹਨ।
ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 10-12 ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਗੋਵਿੰਦਪੁਰਾ, ਪੁਲ ਬੋਗਦਾ ਤੇ ਫਤਿਹਗੜ੍ਹ ਤੋਂ ਆਏ ਫਾਇਰ ਫਾਈਟਰਜ਼ ਅੱਗ ‘ਤੇ ਕਾਬੂ ਪਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਅੱਗ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਟਾਟਾ ਤੇ ਮਹਿੰਦਰਾ ਸ਼ੋਅਰੂਮ ਦੇ ਪਿੱਛੇ ਮੌਜੂਦ ਇਹ ਫੈਕਟਰੀ ਦੁਪਹਿਰ ਨੂੰ ਅੱਗ ਦੀ ਲਪੇਟ ‘ਚ ਆ ਗਈ। ਅੱਗ ਲੱਗੀ ਨੂੰ ਡੇਢ ਘੰਟਾ ਹੋ ਗਿਆ, ਪਰ ਹਾਲੇ ਤਕ ਹਾਲਾਤ ਨਹੀਂ ਸੰਭਲ ਰਹੇ।
ਪੁਲਿਸ ਅਤੇ ਪ੍ਰਸ਼ਾਸਨ ਵੀ ਮੌਕੇ ‘ਤੇ ਮੌਜੂਦ ਹਨ। ਹਾਲਾਤ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ। ਹਾਲਾਂਕਿ, ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।