ਕੀਰਤਪੁਰ-ਮਨਾਲੀ ਚਾਰ-ਮਾਰਗੀ ਸੜਕ ’ਤੇ ਜ਼ਮੀਨ ਖਿਸਕਣ ਕਾਰਨ ਸੰਪਰਕ ਟੁੱਟਿਆ, ਸੈਂਕੜੇ ਵਾਹਨ ਫਸੇ

ਨੈਸ਼ਨਲ

ਮੰਡੀ, 1 ਮਾਰਚ,ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ’ਚ ਪਿਛਲੇ ਦੋ ਦਿਨਾਂ ਤੋਂ ਮੀਂਹ ਕਾਰਨ ਜਨਜੀਵਨ ਠੱਪ ਹੈ। ਕੀਰਤਪੁਰ-ਮਨਾਲੀ ਚਾਰ-ਮਾਰਗੀ ਸੜਕ ’ਤੇ ਬਨਾਲਾ ਨੇੜੇ ਭਾਰੀ ਜ਼ਮੀਨ ਖਿਸਕਣ ਕਾਰਨ ਕੁੱਲੂ ਹੋਰ ਇਲਾਕਿਆਂ ਤੋਂ ਕੱਟ ਗਿਆ, ਜਿਸ ਨਾਲ ਸੈਂਕੜੇ ਵਾਹਨ ਫਸੇ ਹੋਏ ਹਨ।
ਇਸੇ ਦੌਰਾਨ, ਕਾਂਗੜਾ ਦੇ ਲੋਹਾਰਡੀ ਵਿੱਚ ਬੱਦਲ ਫਟਣ ਕਾਰਨ ਉਹਲ ਨਦੀ ਚੜ੍ਹ ਗਈ, ਅਤੇ ਬਰੋਟ ਡੈਮ ਦੇ ਦਰਵਾਜ਼ੇ ਖੋਲ੍ਹਣੇ ਪਏ। ਨਤੀਜੇ ਵਜੋਂ ਸ਼ਾਨਨ ਅਤੇ ਬੱਸੀ ਬਿਜਲੀ ਪ੍ਰੋਜੈਕਟ ਠੱਪ ਹੋ ਗਏ।
ਇਕ ਹੋਰ ਵੱਡੀ ਘਟਨਾ ਵਿੱਚ, ਮਨਾਲੀ-ਪਠਾਨਕੋਟ ਨਿੱਜੀ ਬੱਸ ’ਤੇ ਬਨਾਲਾ ਨੇੜੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਹਾਦਸਾ ਹੋਇਆ, ਜਿਸ ’ਚ ਡਰਾਈਵਰ, ਕੰਡਕਟਰ ਅਤੇ ਦੋ ਹੋਰ ਯਾਤਰੀ ਜ਼ਖਮੀ ਹੋਏ। ਉਨ੍ਹਾਂ ਨੂੰ ਤੁਰੰਤ ਨਾਗਵਾਨੀ ਹਸਪਤਾਲ ਪਹੁੰਚਾਇਆ ਗਿਆ।
ਸਥਾਨਕ ਪ੍ਰਸ਼ਾਸਨ ਅਤੇ ਰਾਹਤ ਟੀਮਾਂ ਮੌਕੇ ’ਤੇ ਪਹੁੰਚ ਚੁੱਕੀਆਂ ਹਨ। ਹਾਲਾਤਾਂ ਨੂੰ ਨਜ਼ਰ ਵਿੱਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।