15 ਨੂੰ ਰਾਹਤ ਟੀਮਾਂ ਨੇ ਬਾਹਰ ਕੱਢਿਆ, 42 ਅਜੇ ਵੀ ਲਾਪਤਾ
ਦੇਹਰਾਦੂਨ, 28 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਉੱਤਰਾਖੰਡ ਦੇ ਮਾਣਾ ਪਾਸ ’ਚ ਗਲੇਸ਼ੀਅਰ ਟੁੱਟਣ ਕਾਰਨ ਬਰਫ਼ ਦੇ ਤੋਦੇ ਡਿੱਗਣ ਨਾਲ ਬੀਆਰਓ ਦੇ ਕੈਂਪ ਨੂੰ ਨੁਕਸਾਨ ਪਹੁੰਚਿਆ। ਇੱਥੇ 57 ਮਜ਼ਦੂਰ ਦਬੇ ਹੋਣ ਦੀ ਸੂਚਨਾ ਮਿਲੀ ਸੀ, ਜਿਨ੍ਹਾਂ ਵਿੱਚੋਂ 15 ਨੂੰ ਰਾਹਤ ਟੀਮਾਂ ਨੇ ਬਾਹਰ ਕੱਢ ਲਿਆ, ਪਰ 42 ਅਜੇ ਵੀ ਲਾਪਤਾ ਹਨ।
ਇਹ ਮਜ਼ਦੂਰ 50 ਕਿਲੋਮੀਟਰ ਲੰਬੇ ਹਾਈਵੇ ਦੇ ਵਿਸਥਾਰ ਕਾਰਜ ’ਚ ਸ਼ਾਮਲ ਸਨ, ਜੋ ਬੀਆਰਓ ਵੱਲੋਂ ਈਪੀਸੀ ਕੰਪਨੀ ਰਾਹੀਂ ਬਣਾਇਆ ਜਾ ਰਿਹਾ ਹੈ।
ਸੀਮਾ ਸੜਕ ਸੰਗਠਨ (BRO) ਦੇ ਕੈਂਪ ਨੇੜੇ ਬਰਫ਼ ਦੇ ਤੋਦੇ ਡਿੱਗਣ ਨਾਲ ਤਿੰਨ ਮਜ਼ਦੂਰ ਗੰਭੀਰ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਮਿਲਟਰੀ ਹਸਪਤਾਲ ਭੇਜਿਆ ਗਿਆ। ਫ਼ੌਜ ਅਤੇ ITBP ਦੀਆਂ ਟੀਮਾਂ ਰੈਸਕਿਊ ਮੁਹਿੰਮ ’ਚ ਜੁਟੀਆਂ ਹੋਈਆਂ ਹਨ।
ਹਨੂਮਾਨ ਚੱਟੀ ਤੋਂ ਅੱਗੇ ਹਾਈਵੇ ਬੰਦ ਹੋਣ ਕਾਰਨ SDRF ਅਤੇ NDRF ਦੀਆਂ ਟੀਮਾਂ ਰਾਹਤ ਕੰਮ ਲਈ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ। ਜ਼ਿਲ੍ਹਾ ਅਧਿਕਾਰੀ ਡਾ. ਸੰਦੀਪ ਤਿਵਾੜੀ ਮੁਤਾਬਕ 57 ਮਜ਼ਦੂਰ ਮਾਣਾ ਪਾਸ ਨੇੜੇ ਦਬੇ ਹੋਣ ਦੀ ਸੂਚਨਾ ਮਿਲੀ ਹੈ।