ਈ ਟੀ ਟੀ 5994 ਦੇ ਸੰਘਰਸ਼ ਦੀ ਡੱਟਵੀ ਹਮਾਇਤ ਡੀ ਟੀ ਐੱਫ
28 ਫਰਵਰੀ ਰੂਪਨਗਰ ,ਬੋਲੇ ਪੰਜਾਬ ਬਿਊਰੋ ;
ਡੈਮੋਕ੍ਰੇਟਿਕ ਟੀਚਰਜ਼ ਫੰਰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਰਮੇਸ਼ ਲਾਲ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਵਲੋ ਪਿੱਛਲੇ 2 ਸਾਲਾਂ ਤੋ ਈ ਟੀ ਟੀ 5994 ਦੀ ਭਰਤੀ ਨੂੰ ਰੋਲਿਆ ਜਾ ਰਿਹਾ ਹੈ, ਜੋ ਕਿ ਬੇਰੁਜਗਾਰ ਨਾਲ ਕੌਝਾ ਮਜਾਕ ਹੈ। ਇਹਨਾਂ 2 ਸਾਲਾ ਦੇ ਦੌਰਾਨ ਈ ਟੀ ਟੀ 5994 ਵਲੋ ਲਗਾਤਾਰ ਸੰਘਰਸ਼ ਦੇ ਫਲਸਰੂਪ ਇਹ ਭਰਤੀ ਮੁਕੰਮਲ ਹੌਣ ਕਿਨਾਰੇ ਹੈ। ਫਿਰ ਵੀ ਪੰਜਾਬ ਸਰਕਾਰ ਦੀ ਬੇਸ਼ਰਮੀ ਦੀ ਹੱਦ ਹੈ ਕਿ ਸਰਕਾਰ ਅਖਬਾਰਾਂ , ਟੀ ਵੀ ਤੇ ਝੂਠਾ ਪ੍ਰਚਾਰ ਕਰਕੇ ਵਾ- ਵਾਹੀ ਖੱਟਣ ਵਿੱਚ ਲੱਗੀ ਹੋਈ ਹੈ। ਪਰ ਹਕੀਕੀ ਰੂਪ ਵਿੱਚ ਇਸ ਭਰਤੀ ਨੂੰ ਤਿੱਖੇ ਐਕਸ਼ਨਾਂ ਤੋ ਬਿਨਾਂ ਮੁਕੰਮਲ ਨਹੀ ਕਰਵਾਇਆ ਜਾ ਸਕਦਾ।ਰੂਪਨਗਰ ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਸਕੱਤਰ ਰਮੇਸ਼ ਲਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਈ ਟੀ ਟੀ 5994 ਦੀ ਭਰਤੀ ਨੂੰ ਪੰਜਾਬ ਸਰਕਾਰ ਬਿਨਾਂ ਕਿਸੇ ਠੋਸ ਕਾਰਨ ਦੇ ਲੇਟ ਕਰ ਰਹੀ ਹੈ।ਜਿਸ ਦੇ ਰੋਸ ਵਜੋ ਈ ਟੀ ਟੀ 5994 ਦੇ ਸੰਘਰਸ਼ੀ ਸਾਥੀਆਂ ਵਲੋ ਸਿੱਖਿਆ ਮੰਤਰੀ ਦੇ ਪਿੰਡ ਦੇ ਨਜਦੀਕ ਪਾਣੀ ਵਾਲੀ ਟੈਂਕੀ ਪਿੰਡ ਮਾਂਗੇਵਾਲ ਵਿਖੇ ਟੈਂਕੀ ਤੇ ਚੜਕੇ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਇਸ ਭਰਤੀ ਸਬੰਧੀ ਵਿਸੇਸ਼ ਇਹ ਹੈ ਕਿ,ਇਹ ਭਰਤੀ ਲਗਾਤਾਰ ਕੋਟ ਕੇਸਾਂ ਵਿਚੋਂ ਬਾਹਰ ਲਿਆਉਣਾ ਵੀ ਬੇਰੁਜ਼ਗਾਰਾ ਲਈ ਇੱਕ ਵੱਡੀ ਚੁਣੌਤੀ ਰਿਹਾ। ਫਿਰ ਵੀ ਸਰਕਾਰ ਇਸ ਭਰਤੀ ਨੂੰ ਪੂਰਾ ਕਰਨ ਦੇ ਪ੍ਰਤੀ ਕੋਈ ਜਿੰਮੇਵਾਰੀ ਨਹੀ ਦਿਖਾ ਰਹੀ। ਜਿਸ ਕਾਰਨ ਬੇਰੁਜ਼ਗਾਰ ਈ ਟੀ ਟੀ 5994 ਅਧਿਆਪਕਾਂ ਵਿੱਚ ਸਰਕਾਰ ਪ੍ਰਤੀ ਰੋਸ ਵੱਧਦਾ ਜਾ ਰਿਹਾ ਹੈ। ਡੀ ਟੀ ਐੱਫ ਦੇ ਜਿਲ੍ਹਾ ਪ੍ਰੈੱਸ ਸਕੱਤਰ ਡਾ ਵਿਨੋਦ ਚੰਦਨ ਤੇ ਸੁਨੀਲ ਸਰਥਲੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਜਲਦੀ ਤੋ ਜਲਦੀ ਭਰਤੀ ਪੂਰੀ ਕਰਕੇ। ਸਕੂਲਾਂ ਵਿੱਚ ਅਧਿਆਪਕ ਭੇਜੇ, ਨਹੀ ਤਾ ਈ ਟੀ ਟੀ 5994 ਵਲੋ ਸਰਕਾਰ ਖਿਲਾਫ ਤਿੱਖੇ ਐਕਸ਼ਨ ਕੀਤੇ ਜਾਣਗੇ। ਇਹਨਾਂ ਐਕਸ਼ਨਾਂ ਵਿੱਚ ਡੀ ਟੀ ਐੱਫ ਪੰਜਾਬ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਵੇਗੀ। ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਦੀ ਹੋਵੇਗੀ।