ਇਸਲਾਮਾਬਾਦ, 28 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਨੌਸ਼ਹਿਰਾ ਇਲਾਕੇ ’ਚ ਅੱਜ ਜਾਮੀਆ ਹੱਕਾਨੀਆ ਮਦਰਸੇ ’ਚ ਭਿਆਨਕ ਬੰਬ ਧਮਾਕਾ ਹੋਇਆ। ਇਸ ਹਮਲੇ ’ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਜ਼ਖਮੀ ਹੋਏ ਹਨ। ਮਦਰੱਸੇ ਦਾ ਮੁਖੀ ਵੀ ਇਸ ਧਮਾਕੇ ’ਚ ਜ਼ਖਮੀ ਹੋਇਆ ਹੈ।
ਇਹ ਵਿਸ਼ਫੋਟ ਅੱਜ ਜੁੰਮੇ ਦੀ ਨਮਾਜ਼ ਦੌਰਾਨ ਮੁੱਖ ਹਾਲ ਵਿੱਚ ਹੋਇਆ, ਜਿਸ ਕਾਰਨ ਇਲਾਕੇ ’ਚ ਅਫ਼ਰਾਤਫ਼ਰੀ ਮਚ ਗਈ। ਹਮਲੇ ਤੋਂ ਬਾਅਦ ਅਧਿਕਾਰੀਆਂ ਨੇ ਨੌਸ਼ਹਿਰਾ ’ਚ ਐਮਰਜੈਂਸੀ ਲਾਗੂ ਕਰ ਦਿੱਤੀ। ਸ਼ੁਰੂਆਤੀ ਜਾਂਚ ਅਨੁਸਾਰ, ਇਹ ਇੱਕ ਆਤਮਘਾਤੀ ਹਮਲਾ ਸੀ।
ਜਾਮੀਆ ਹੱਕਾਨੀਆ ਮਦਰੱਸਾ 1947 ’ਚ ਮੌਲਾਨਾ ਅਬਦੁਲ ਹੱਕ ਹੱਕਾਨੀ ਨੇ ਸਥਾਪਿਤ ਕੀਤਾ ਸੀ। ਇਹ ਮਦਰੱਸਾ ਇਸਲਾਮੀ ਅਧਿਐਨ ਲਈ ਮਸ਼ਹੂਰ ਹੈ।
