ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਸਮੇਤ ਪ੍ਰਮੋਸ਼ਨਾਂ ਸਬੰਧੀ ਤੁਰੰਤ ਕਾਰਵਾਈ ਕਰਨ ਦਾ ਫੈਸਲਾ
ਚੰਡੀਗੜ੍ਹ,28, ਫਰਵਰੀ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਰਜਾ ਤਿੰਨ ਤੇ ਚਾਰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸਘੰਰਸ਼ ਕਮੇਟੀ ਪੰਜਾਬ ਦੀ ਮੀਟਿੰਗ ਕੈਬਨਿਟ ਮੰਤਰੀ ਹਰਦੀਪ ਸਿੰਘ ਮੰਡੀਆਂ ਦੀ ਪ੍ਰਧਾਨਗੀ ਹੇਠ ਪੰਜਾਬ ਭਵਨ ਵਿਖੇ ਹੋਈ। ਮੀਟਿੰਗ ਵਿੱਚ ਮੰਤਰੀ ਤੋਂ ਇਲਾਵਾ ਪ੍ਰਮੁੱਖ ਸਕੱਤਰ ਨੀਲਕੰਠ ਐਸ ਆਵਾਡ ਆਈਏਐਸ, ਵਧੀਕ ਸਕੱਤਰ ਅੰਮ੍ਰਿਤ ਤਲਵਾਰ ਆਈਏਐਸ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਸਿਮਰਨਪ੍ਰੀਤ ਕੌਰ ,ਵਿੱਤ ਕੰਟਰੋਲਰ ਗਰੋਵਰ, ਮੱਖ ਇੰਜੀਨੀਅਰ ਰਜੇਸ਼ ਕੁਮਾਰ ਖੋਸਲਾ, ਸੰਘਰਸ਼ ਕਮੇਟੀ ਵੱਲੋਂ ਮਹਿਮਾ ਸਿੰਘ ਧਨੌਲਾ, ਮਨਜੀਤ ਸਿੰਘ ਸੰਗਤਪੁਰਾ ਕਨਵੀਨਰ, ਮਲਾਗਰ ਸਿੰਘ ਖਮਾਣੋ ,ਬਿੱਕਰ ਸਿੰਘ ਮਾਖਾ ਕੋ- ਕਨਵੀਨਰ ਹਰਜੀਤ ਸਿੰਘ ਵਾਲੀਆ, ਹਰਦੀਪ ਕੁਮਾਰ ਸੰਗਰੂਰ, ਗੁਰਚਰਨ ਸਿੰਘ ਅਕੋਈ ਸਾਹਿਬ, ਹਿੰਮਤ ਸਿੰਘ ਦੁਲੋਵਾਲ, ਜਸਪ੍ਰੀਤ ਸਿੰਘ ਮਾਖਾ ,ਅਮਰੀਕ ਸਿੰਘ ਖਿਜਰਾਬਾਦ ,ਹਰਮੀਤ ਸਿੰਘ ਡੇਕਵਾਲਾ ਆਦਿ ਆਗੂ ਹਾਜ਼ਰ ਸਨ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਿਕਰ ਸਿੰਘ ਮਾਖਾ, ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਦੇਣ ਸਬੰਧੀ ਕਮੇਟੀ ਦੀ ਹਰ ਮਹੀਨੇ ਮੀਟਿੰਗ ,65 ਕੇਸਾਂ ਤੇ ਤੁਰੰਤ ਕਾਰਵਾਈ ਕਰਨ ਟਰੇਨਿੰਗ ਲਈ ਹੋਰ ਸੈਂਟਰ ਬਣਾਉਣ ,6% ਤੇ 15% ਕੋਟੇ ਤਹਿਤ ਜੂਨੀਅਰ ਇੰਜੀਨੀਅਰ ਦੀਆਂ ਖਾਲੀ ਪੋਸਟਾਂ ਦੇ ਭਲਕੇ ਦਫਤਰੀ ਹੁਕਮ ਜਾਰੀ ਕਰਨ ,ਦਰਜਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ ਸੰਬੰਧੀ ਟੈਸਟ ਨੂੰ ਹੋਰ ਸੌਖਾ ਕਰਨ, ਨਿਯਮਾ ਸਬੰਧੀ ਮੁਲਾਜ਼ਮ ਜਥੇਬੰਦੀਆਂ ਦੇ ਸੁਝਾਅ ਲੈ ਕੇ ਕੇਸ ਸਰਕਾਰ ਨੂੰ ਭੇਜਣ, ਜੇਡੀਐਮ ਦੀਆਂ ਖਾਲੀ ਪੋਸਟਾਂ ਤੇ 31 ਮਾਰਚ ਤੱਕ ਪ੍ਰਮੋਸ਼ਨਾ ਕਰਨ, ਦਫਤਰੀ ਪੋਸਟਾਂ ਤੇ ਦੁਬਾਰਾ ਟੈਸਟ ਲੈਣ ,ਛੁੱਟੀਆਂ , ਪਾਸਪੋਰਟ ਐਨਓਸੀ ਆਦਿ ਪਾਵਰਾਂ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪਟਿਆਲਾ ਨੂੰ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲਿਆਂ ਮੁਤਾਬਕ ਬਕਾਏ ਜਾਰੀ ਕਰਨ, ਆਊਟਸੋਰਸਿੰਗ ਕਾਮਿਆਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਸਮੇਤ ਤਾਲਮੇਲ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਪ੍ਰਮੁੱਖ ਸਕੱਤਰ, ਐਚਓਡੀ ,ਡਿਪਟੀ ਡਾਇਰੈਕਟਰ ਪ੍ਰਸ਼ਾਸਨ ਵੱਲੋਂ ਵਿਭਾਗੀ ਮੰਗਾਂ ਦੇ ਦੁਆਰਾ ਮੀਟਿੰਗਾਂ ਕਰਨ ਦਾ ਭਰੋਸਾ ਦਿੱਤਾ। ਇਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਜਿੱਥੇ ਤਾਲਮੇਲ ਕਮੇਟੀ ਦੇ ਆਗੂਆਂ ਦੀ ਦਲੀਲ ਸੁਣਦੇ ਉੱਥੇ ਮੰਗਾਂ ਸਬੰਧੀ ਵਿਭਾਗੀ,ਸਬ ਕਮੇਟੀ ਤੇ ਪੰਜਾਬ ਸਰਕਾਰ ਦੇ ਪੱਧਰ ਦੀਆਂ ਮੰਗਾਂ ਸਬੰਧੀ ਨੋਟ ਬਣਾਉਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ , ਅਤੇ ਮੰਗਾਂ ਦਾ ਹੱਲ ਕਰਨ ਦਾ ਐਲਾਨ ਕਰਦੇ ਹੋਏ ਮੀਟਿੰਗ ਵਿੱਚ ਮੰਤਰੀ ਵੱਲੋਂ ਮ੍ਰਿਤਕ ਦੇ ਵਾਰਸਾਂ ਨੂੰ ਨੌਕਰੀ ਤੇ ਪ੍ਰਮੋਸ਼ਨਾਂ ਤੇ ਗੰਭੀਰਤਾ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਤਾਲਮੇਲ ਸੰਘਰਸ਼ ਕਮੇਟੀ ਵੱਲੋਂ ਦਿੱਤੇ ਗਏ ਮੰਗ ਪੱਤਰਾਂ ਤੇ ਅਧਿਕਾਰੀਆਂ ਵੱਲੋਂ ਪੂਰੀ ਤਿਆਰੀ ਕੀਤੀ ਹੋਣ ਕਰਕੇ ਮੀਟਿੰਗ ਦਾ ਚੰਗਾ ਮਾਹੌਲ ਰਿਹਾ ।