ਐੱਸ ਏ ਐੱਸ ਨਗਰ, 28 ਫਰਵਰੀ ,ਬੋਲੇ ਪੰਜਾਬ ਬਿਊਰੋ :
ਅੱਜ 28 ਫਰਵਰੀ 2025 ਨੂੰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜ਼ਿਲ੍ਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਨਮੋਲ ਸਿੰਘ ਧਾਲੀਵਾਲ ਵੱਲੋਂ ਨਯਾਂ ਗਾਂਓ ਵਿਖੇ ਐਸ.ਬੀ.ਐਮ. 20 ਸਕੀਮ ਤਹਿਤ ਵਿਛਾਈ ਜਾ ਰਹੀ 2000 ਮੀਟਰ ਸੀਵਰੇਜ ਅਤੇ ਐਸ.ਟੀ.ਪੀ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਸੀਵਰੇਜ ਸਕੀਮ ਅਤੇ ਐਸ.ਟੀ.ਪੀ ਦੇ ਤਕਨੀਕੀ ਪਹਿਲੂਆਂ ਅਤੇ ਕੰਮ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਮੌਕੇ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ 4400 ਮੀਟਰ ਦੇ ਕਰੀਬ 2000 ਮੀਟਰ ਦਾ ਮੇਨ ਸੀਵਰੇਜ ਵਿਛਾਇਆ ਗਿਆ ਹੈ ਅਤੇ ਐਸ.ਟੀ.ਪੀ ਦਾ ਵੀ ਲਗਭਗ 15 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਵੱਲੋਂ ਮੌਕੇ ਤੇ ਮੌਜੂਦ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਸ ਕੰਮ ਨੂੰ ਸਮੇਂ ਬੱਧ ਤਰੀਕੇ ਨਾਲ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।