ਲੁਧਿਆਣਾ, 28 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸ਼ਹਿਰ ‘ਚ ਨਸ਼ਾ ਤਸਕਰੀ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ, ਕ੍ਰਾਈਮ ਬਰਾਂਚ 1 ਦੀ ਟੀਮ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਫੜੇ ਗਏ ਸ਼ੱਕੀ ਲੋਕਾਂ ਦੀ ਪਛਾਣ ਮਨੋਜ ਕੁਮਾਰ (ਭਗਵਾਨ ਨਗਰ, ਢੋਲੇਵਾਲ ਚੌਕ), ਰਾਮ ਬਹਾਦਰ, ਟਿੰਕੂ ਖਾਨ ਉਰਫ਼ ਐੱਮਡੀ (ਫੋਕਲ ਪੁਆਇੰਟ) ਅਤੇ ਸਨੀ ਉਰਫ਼ ਗੰਜਾ (ਨੰਗਲੀ ਭੱਠਾ, ਅੰਮ੍ਰਿਤਸਰ) ਵਜੋਂ ਹੋਈ ਹੈ।
ਏਡੀਸੀਪੀ ਅਮਨਦੀਪ ਸਿੰਘ ਬਰਾੜ ਅਤੇ ਕ੍ਰਾਈਮ ਬਰਾਂਚ ਇੰਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਹ ਗਿਰਫ਼ਤਾਰੀ ਗੁਪਤ ਸੂਚਨਾ ਦੇ ਆਧਾਰ ‘ਤੇ ਹੋਈ। ਨਵੀਂ ਕਚਹਿਰੀ ਦੇ ਬੈਕਸਾਈਡ ‘ਤੇ ਛਾਪਾ ਮਾਰ ਕੇ ਇਹ ਚਾਰੋ ਮੁਲਜ਼ਮ ਹੈਰੋਇਨ ਸਮੇਤ ਹਿਰਾਸਤ ‘ਚ ਲਏ ਗਏ।
ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਹੈ।
