ਐੱਸਏਐੱਸ ਨਗਰ, 28 ਫਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੈਰੀਫਿਕੇਸ਼ਨ ਸ਼ਾਖਾ ਦੇ ਸੱਤ ਕਰਮਚਾਰੀਆਂ ਵਿਰੁੱਧ ਚਾਰਜਸ਼ੀਟ ਜਾਰੀ ਕੀਤੀ। ਇਹ ਕਾਰਵਾਈ ਫਾਰਮੇਸੀ ਕੌਂਸਲ ਨਾਲ ਜੁੜੇ ਜਾਅਲੀ ਸਰਟੀਫਿਕੇਟ ਮਾਮਲੇ ‘ਚ ਵਿਭਾਗੀ ਜਾਂਚ ਤੋਂ ਬਾਅਦ ਹੋਈ।
ਦੋਸ਼ੀ ਕਰਮਚਾਰੀਆਂ ਵਿੱਚ ਜਗਜੀਤ ਸਿੰਘ, ਜੌਤਿਕਾ ਜੋਸ਼ੀ, ਹਰਦੀਪ ਸਿੰਘ, ਵਿਪਨ ਕੁਮਾਰ, ਸਤਵੰਤ ਸਿੰਘ, ਸ਼ੈਲੀ ਸ਼ਾਰਦਾ ਅਤੇ ਸੀਮਾ ਸ਼ਾਮਲ ਹਨ। ਜਾਂਚ ਅਧਿਕਾਰੀ ਜਨਕ ਰਾਜ ਮਹਿਰੋਕ ਦੀ ਰਿਪੋਰਟ ਮੁਤਾਬਕ, 12 ਸਤੰਬਰ 2024 ਨੂੰ ਗ਼ਲਤ ਵੈਰੀਫਿਕੇਸ਼ਨ ਰਿਪੋਰਟ ਪੇਸ਼ ਕੀਤੀ ਗਈ ਸੀ, ਜਿਸ ਕਾਰਨ ਦੋ ਵੱਖ-ਵੱਖ ਸਮੇਂ ਭੇਜੀਆਂ ਗਈਆਂ ਰਿਪੋਰਟਾਂ ਵਿੱਚ ਅੰਤਰ ਪਾਇਆ ਗਿਆ।
ਪਹਿਲਾਂ ਵੀ, ਇਸੇ ਮਾਮਲੇ ‘ਚ ਇਕ ਸੀਨੀਅਰ ਸਹਾਇਕ ਅਤੇ ਦੋ ਹੈਲਪਰ ਮੁਅੱਤਲ ਕੀਤੇ ਜਾ ਚੁੱਕੇ ਹਨ। ਹੁਣ, ਬੋਰਡ ਨੇ ਦੋਸ਼ੀ ਕਰਮਚਾਰੀਆਂ ‘ਤੇ ਹੋਰ ਸਖ਼ਤ ਕਾਰਵਾਈ ਦੇ ਸੰਕੇਤ ਦਿੱਤੇ ਹਨ।
