ਦਿੱਲੀ ਹਵਾਈ ਅੱਡੇ ’ਤੇ 27 ਕਰੋੜ ਦੇ ਗਾਂਜੇ ਸਮੇਤ 2 ਔਰਤਾਂ ਗ੍ਰਿਫ਼ਤਾਰ

ਨੈਸ਼ਨਲ

ਨਵੀਂ ਦਿੱਲੀ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦਿਆਂ 27 ਕਰੋੜ ਰੁਪਏ ਮੁੱਲ ਦਾ ਗਾਂਜਾ ਬਰਾਮਦ ਕੀਤਾ ਹੈ। ਇਹ ਨਸ਼ੀਲਾ ਪਦਾਰਥ ਦੋ ਵਿਦੇਸ਼ੀ ਮਹਿਲਾਵਾਂ ਕੋਲੋਂ ਮਿਲਿਆ, ਜੋ ਫ਼ਲਾਈਟ AI377 ਰਾਹੀਂ ਬੀਤੇ ਦਿਨੀ ਦਿੱਲੀ ਪਹੁੰਚੀਆਂ ਸਨ।
ਕਸਟਮ ਅਤੇ ਫਲਾਈਟ ਰੈਂਪੇਜ ਯੂਨਿਟ (ਐੱਫ.ਆਰ.ਯੂ.) ਵੱਲੋਂ ਸ਼ੱਕੀ ਯਾਤਰੀਆਂ ਦੀ ਚੈੱਕਿੰਗ ਦੌਰਾਨ, ਉਨ੍ਹਾਂ ਦੇ ਚਾਰ ਟਰਾਲੀ ਬੈਗਾਂ ਵਿੱਚੋਂ 54 ਪੋਲੀਥੀਨ ਪੈਕੇਟ ਮਿਲੇ। ਜਦੋਂ ਇਹ ਪੈਕੇਟ ਖੋਲ੍ਹੇ ਗਏ, ਤਾਂ ਉਨ੍ਹਾਂ ਵਿੱਚ 27.08 ਕਿਲੋਗ੍ਰਾਮ ਗਾਂਜਾ ਮਿਲਿਆ।
ਪੁਲਿਸ ਨੇ ਦੋਵੇਂ ਮਹਿਲਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ NDPS ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।