ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਨਾਇਕਾਂ ਦੇ ਸਨਮਾਨ ਨੇ ਅਮਿੱਟ ਛਾਪ ਛੱਡੀ

ਸਾਹਿਤ ਪੰਜਾਬ

‘ਗਦਰ ਲਹਿਰ ਤੇ ਪੰਜਾਬੀ ਭਾਸ਼ਾ ਦਾ ਵਰਤਮਾਨ’ ਵਿਸ਼ੇ ‘ਤੇ ਤਿੰਨ ਰੋਜ਼ਾ ਗਿਆਰਵੀਂ ਵਰਲਡ ਪੰਜਾਬੀ ਕਾਨਫਰੰਸ ਜੂਨ 2025 ਦੇ ਅੱਧ ਵਿੱਚ ਕਰਵਾਈ ਜਾਏਗੀ: ਅਜੈਬ ਸਿੰਘ ਚੱਠਾ

ਚੰਡੀਗੜ੍ਹ, 27 ਫਰਵਰੀ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ;

ਸ਼੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ ਏ ਖਾਲਸਾ’ ਆਡੀਟੋਰੀਅਮ ‘ਚ
ਸਰਦਾਰ ਕੁਲਤਾਰ ਸਿੰਘ ਸੰਧਵਾ, ਸਪੀਕਰ, ਪੰਜਾਬ ਵਿਧਾਨ ਸਭਾ, ਬਤੌਰ ਮੁੱਖ ਮਹਿਮਾਨ ਦੀ ਹਾਜ਼ਰੀ ‘ਚ
ਪੰਜਾਬੀ ਨਾਇਕਾਂ ਦਾ ਸਨਮਾਨ ਸਮਾਰੋਹ ਆਯੋਜਿਤ ਹੋਇਆ। ਇਸ ਸਮਾਰੋਹ ਵਿੱਚ ਪੰਜਾਬੀ ਨਾਇਕਾਂ, ਪੰਜਾਬੀ ਵਿਦਵਾਨਾਂ ਅਤੇ ਜਗਤ ਪੰਜਾਬੀ ਸਭਾ, ਕੈਨੇਡਾ ਦੇ ਮੈਂਬਰਾਂ ਦਾ ਸਨਮਾਨ ਹੋਇਆ।

ਇਸ ਮੌਕੋ ਪੰਜਾਬੀ ਨਾਇਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨਾਂ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ,ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਹਰਬੰਸ ਸਿੰਘ, ਕੱਬਡੀ ਖਿਡਾਰੀ, ਸੰਤ ਤੇਜਾ ਸਿੰਘ, ਮਨੁੱਖਤਾ ਦੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਦਰਦੀ ਤੇ ਕੰਵਰ ਅਮ੍ਰਿਤਬੀਰ ਸਿੰਘ ਦੇ ਨਾਂ ਜਿਕਰਯੋਗ ਸਨ।


ਤਿੰਨ ਵਾਇਸ ਚਾਂਸਲਰਾਂ ਡਾ .ਜਸਵਿੰਦਰ ਸਿੰਘ, ਡਾ. ਧਰਮਜੀਤ ਸਿੰਘ ਤੇ ਡਾ. ਪ੍ਰਿਤਪਾਲ ਸਿੰਘ ਦੀ ਹਾਜ਼ਰੀ ‘ਚ
ਪੰਜਾਬੀ ਵਿਦਵਾਨ ਡਾ. ਸਰਬਜੀਤ ਕੌਰ ਸੋਹਲ, ਸਾਬਕਾ ਪ੍ਰਧਾਨ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪ੍ਰੋ. ਅਛਰੂ ਸਿੰਘ, ਡਾ. ਧਰਮਿੰਦਰ ਸਿੰਘ ਉੱਭਾ, ਡਾ. ਗੁਰਬਿੰਦਰ ਸਿੰਘ, ਗੁਰਦਿਆਲ ਰੌਸ਼ਨ, ਦਰਸ਼ਨ ਬੁੱਟਰ, ਪ੍ਰਿੰਸੀਪਲ ਸਰਵਣ ਸਿੰਘ, ਪ੍ਰਿੰਸੀਪਲ ਜਸਵੀਰ ਸਿੰਘ, ਡਾ. ਹਰੀ ਸਿੰਘ ਜਾਚਕ, ਮਨਮੋਹਨ ਸਿੰਘ ਦਾਊਂ, ਨਵਦੀਪ ਸਿੰਘ ਗਿੱਲ, ਸੁਖਜੀਤ ਸਿੰਘ ਚੀਮਾ, ਰਾਜਿੰਦਰ ਸਹੂ, ਪ੍ਰੋ. ਕੁਲਜੀਤ ਕੌਰ, ਸ਼ੈਲਿੰਦਰਜੀਤ ਰਾਜਨ, ਕੀਰਤੀ ਕਿਰਪਾਲ, ਮਕਬੂਲ ਫਿਲਮਸਾਜ ਡਾ. ਲੱਖਾ ਲਹਿਰੀ, ਰਾਮਲਾਲ ਭਗਤ, ਹਰਭਗਵੰਤ ਸਿੰਘ ਵੜੈਚ, ਸਰਬਜੀਤ ਸਿੰਘ ਐਡਵੋਕੇਟ, ਡਾ. ਰਜੀਵ ਕੁਮਾਰ, ਭੁਪਿੰਦਰ ਸਿੰਘ ਚੌਂਕੀਮਾਨ, ਡਾ. ਹਰਬੰਸ ਸਿੰਘ, ਜਗਦੀਪ ਸਿੰਘ ਮਾਂਗਟ, ਨਵਦੀਪ ਗਿੱਲ, ਕਮਲਜੀਤ ਬਨਵੈਤ, ਰਵਿੰਦਰ ਰੰਧਾਵਾ ਤੇ ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਆਦਿ ਨਾਮ ਵਰ ਹਸਤੀਆਂ ਸ਼ਾਮਲ ਸਨ।


‘ਵਿਰਾਸਤ ਏ ਖਾਲਸਾ’ ਦੇ ਭਰੇ ਹੋਏ ਆਡੀਟੋਰੀਅਮ ‘ਚ ਦਸਵੀਂ ਵਲਰਡ ਪੰਜਾਬੀ ਕਾਨਫਰੰਸ ਦੀ ਕਾਰਵਾਈ ਰੀਲੀਜ਼ ਕੀਤੀ ਗਈ ਜੋ ਵੀ ਸੀ ਤੇ ਸਰਪ੍ਰਸਤ ਡਾ. ਐਸ. ਐਸ. ਗਿੱਲ ਨੂੰ ਸਮਰਪਿਤ ਸੀ। ਉਹਨਾਂ ਦੇ ਜੀਵਨ ‘ਤੇ ਡਾਕੂਮੈਂਟਰੀ ਵੀ ਵਿਖਾਈ ਗਈ। ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤੀ ਇਕ ਅਧਿਆਪਕ ਦੇ ਉੱਚੇ ਤੇ ਸੁੱਚੇ ਕਿਰਦਾਰ ਨੂੰ ਦਿਖਾਉਂਦੀ ਯਾਦਗਾਰੀ ਫ਼ਿਲਮ ‘ਟੀਚਰ’ ਵੀ ਵਿਖਾਈ ਗਈ ਜਿਸ ਨੇ ਦਰਸ਼ਕਾਂ ਨੂੰ ਤਨੋ, ਮਨੋ ਪ੍ਰਭਾਵਿਤ ਕੀਤਾ। ਡਾ. ਹਰੀ ਸਿੰਘ ਜਾਚਕ ਦੀ ਕਵਿਤਾ, ਬਲਬੀਰ ਕੌਰ ਝੂਟੀ ਦੇ ਗੀਤ ਤੇ ਜਸਵਿੰਦਰ ਜੱਸੀ ਦਾ ਸ਼ਬਦ ਗਾਇਨ ਵੀ ਬੜਾ ਪ੍ਰਭਾਵਸ਼ਾਲੀ ਰਿਹਾ।

ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਦੀ ਤਰਜ ‘ਤੇ ਬਣਾਇਆ ‘ਕਾਇਦਾ ਏ ਨੂਰ’ ਵਰਗਾ ਕਾਇਦਾ ਸਾਰੇ ਸਰੋਤਿਆਂ ‘ਚ ਵੰਡਿਆ ਗਿਆ। ਸਪੀਕਰ ਸ੍ਰੀ ਸੰਧਵਾਂ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਸਾਡੀ ਸਰਕਾਰ ਦੁਆਰਾ ਨੈਤਿਕਤਾ ਦਾ ਪਾਠ ਪੜ੍ਹਾਉਣ ਵਾਲਾ ਇਹ ਕਾਇਦਾ ਪੰਜਾਬ ਦੇ ਸਕੂਲੀ ਪਾਠ ਕਰਮ ਵਿੱਚ ਸ਼ਾਮਿਲ ਕਰਨ ਦੇ ਉਪਰਾਲੇ ਕੀਤੇ ਜਾਣਗੇ।

ਅਜੈਬ ਸਿੰਘ ਚੱਠਾ ਚੇਅਰਮੈਨ, ਸਰਦੂਲ ਸਿੰਘ ਥਿਆੜਾ ਪ੍ਰਧਾਨ, ਸੰਤੋਖ ਸਿੰਘ ਸੰਧੂ ਪ੍ਰਧਾਨ ਓਐਫਸੀ, ਜਸਵਿੰਦਰ ਸਿੰਘ ਸਲਾਹਕਾਰ, ਕੁਲਵਿੰਦਰ ਸਿੰਘ ਥਿਆੜਾ ਪ੍ਰਧਾਨ ਭਾਰਤ, ਪ੍ਰਿ. ਹਰਕੀਰਤ ਕੌਰ ਪ੍ਰਧਾਨ ਪੰਜਾਬ, ਡਾ. ਸਤਿੰਦਰ ਕੌਰ ਕਾਹਲੌਂ, ਡਾ. ਮਨਪ੍ਰੀਤ ਕੌਰ, ਗੁਰਵੀਰ ਸਿੰਘ ਸਰੌਦ, ਡਾ. ਮਨਿੰਦਰਜੀਤ ਕੌਰ , ਬਲਵਿੰਦਰ ਕੌਰ ਚੱਠਾ, ਪ੍ਰਿ. ਸ਼ਰਨਜੀਤ ਕੌਰ, ਡਾ. ਗੁਰਪ੍ਰੀਤ ਕੌਰ, ਸੁਦਾਗਰ ਸਿੰਘ, ਬਲਵਿੰਦਰ ਸਿੰਘ ਚੱਠਾ ਅਮਰੀਕਾ ਵਾਲੇ ਤੇ ਸਮੁੱਚੀ ਟੀਮ ਦੀ ਮਿਹਨਤ ਸਦਕਾ ਸਮਾਗਮ ਅਨੁਸ਼ਾਸਨ ਵਿੱਚ ਰਿਹਾ ਤੇ ਸਫਲਤਾਪੂਰਵਕ ਨੇਪਰੇ ਚੜਿਆ।

ਜ਼ਿਕਰਯੋਗ ਹੈ ਕਿ ਜਗਤ ਪੰਜਾਬੀ ਸਭਾ, ਕੈਨੇਡਾ ਵਾਲੇ ਪੰਜਾਬ ਅਤੇ ਪੰਜਾਬੀ ਦੇ ਮੁਦਈ ਸਰਦਾਰ ਅਜੈਬ ਸਿੰਘ ਚੱਠਾ ਕੈਨੇਡਾ ਵਿੱਚ 10 ਸਫਲ ਤੇ ਯਾਦਗਾਰੀ ਪੰਜਾਬੀ ਵਿਸ਼ਵ ਕਾਨਫਰੰਸਾਂ ਵੀ ਕਰਵਾ ਚੁੱਕੇ ਹਨ। ਉਹਨਾਂ ਦੱਸਿਆ ਕਿ ਹੁਣ ‘ਗਦਰ ਲਹਿਰ ਤੇ ਪੰਜਾਬੀ ਭਾਸ਼ਾ ਦਾ ਵਰਤਮਾਨ’ ਵਿਸ਼ੇ ‘ਤੇ ਤਿੰਨ ਰੋਜ਼ਾ ਗਿਆਰਵੀਂ ਵਰਲਡ ਪੰਜਾਬੀ ਕਾਨਫਰੰਸ ਜੂਨ 2025 ਦੇ ਅੱਧ ਵਿੱਚ ਕਰਵਾਈ ਜਾ ਰਹੀ ਹੈ ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।