ਰਾਜਪੁਰਾ, 27 ਫਰਵਰੀ ,ਬੋਲੇ ਪੰਜਾਬ ਬਿਊਰੋ :
ਮਹਾਸ਼ਿਵਰਾਤਰੀ ਦੇ ਪਵਿੱਤਰ ਅਵਸਰ ‘ਤੇ ਸੰਜੀਵ ਮਿੱਤਲ ਫਾਊਂਡਰ ਚੇਅਰਮੈਨ ਰੋਟਰੀ ਪ੍ਰਾਇਮ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਦਸ਼ਮੇਸ਼ ਕਲੋਨੀ, ਰਾਜਪੁਰਾ ਵਿਖੇ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਛੋਲੇ-ਪੂਰੀਆਂ ਅਤੇ ਹਲਵੇ ਦਾ ਪ੍ਰਸਾਦ ਵਰਤਾਇਆ ਗਿਆ, ਜਿਸ ਵਿੱਚ ਸੈਂਕੜੇ ਭਗਤ ਜਨਾਂ ਨੇ ਸ਼ਾਮਲ ਹੋ ਕੇ ਭਗਤੀਮਈ ਮਾਹੌਲ ਵਿੱਚ ਪ੍ਰਸਾਦ ਛਕਿਆ।
ਲੰਗਰ ਵਿੱਚ ਰੋਟਰੀ ਕਲੱਬ ਰਾਜਪੁਰਾ ਪ੍ਰਾਇਮ ਦੇ ਪ੍ਰਧਾਨ ਵਿਮਲ ਜੈਨ, ਸਕੱਤਰ ਲਲਿਤ ਕੁਮਾਰ ਲਵਲੀ, ਰਾਜੇਸ਼ ਨੰਦਾ ਖਜਾਨਚੀ, ਪੀ ਆਰ ਓ ਜਿਤੇਨ ਸਚਦੇਵਾ, ਰਾਜਿੰਦਰ ਸਿੰਘ ਚਾਨੀ, ਵਿਪੁਲ ਮਿੱਤਲ, ਰਾਜੀਵ ਮਲਹੋਤਰਾ, ਪੰਕਜ ਮਿੱਤਲ, ਅਭਿਲਾਸ਼ ਸਿੰਗਲਾ, ਸ਼ਤੀਸ਼ ਵਰਮਾ, ਮੇਜਰ ਸਿੰਘ, ਸੁਦੇਸ਼ ਅਰੋੜਾ, ਮੋਹਿਤ ਕੁਮਾਰ, ਨਰੇਸ਼ ਆਹੂਜਾ, ਆਦਰਸ਼ ਗੋਇਲ, ਸ਼ਤੀਸ਼ ਗਰੋਵਰ, ਸ਼ਤੀਸ਼ ਮਦਾਨ, ਸਚਿਨ ਮਿੱਤਲ, ਰਾਜੀਵ ਪ੍ਰੇਮੀ, ਸੁਮਿਤ ਮਹਿਤਾ, ਮਹੇਸ਼ ਅਗਰਵਾਲ ਅਤੇ ਕਲੱਬ ਦੇ ਹੋਰ ਮੈਂਬਰਾਂ ਨੇ ਵੀ ਉਚੇਚੇ ਤੌਰ ‘ਤੇ ਹਿੱਸਾ ਲਿਆ। ਇਸ ਮੌਕੇ ‘ਤੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਸ਼ਿਵਰਾਤਰੀ ਦੀਆਂ ਵਧਾਈਆਂ ਦਿੱਤੀਆਂ।
ਸੰਜੀਵ ਮਿੱਤਲ ਨੇ ਕਿਹਾ ਕਿ ਧਾਰਮਿਕ ਉਤਸਵਾਂ ਦੀ ਭਾਵਨਾ ਹਿਤਕਾਰੀ ਹੋਣੀ ਚਾਹੀਦੀ ਹੈ, ਅਤੇ ਅਸੀਂ ਇਹ ਲੰਗਰ ਸ਼੍ਰੀ ਮਹਾਦੇਵ ਦੀ ਕਿਰਪਾ ਨਾਲ ਸਮਾਜ ਦੀ ਸੇਵਾ ਲਈ ਆਯੋਜਿਤ ਕੀਤਾ ਹੈ। ਲੰਗਰ ਦੌਰਾਨ ਸ਼ਰਧਾਲੂਆਂ ਨੇ ਸ਼ਿਵ ਭਗਤੀ ਵਿੱਚ ਲੀਨ ਹੋਕੇ, ਸ਼੍ਰੀ ਮਹਾਕਾਲ ਦਾ ਜੈਕਾਰਾ ਲਗਾਇਆ ਤੇ ਆਤਮਿਕ ਸ਼ਾਂਤੀ ਮਹਿਸੂਸ ਕੀਤੀ।