ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਰੰਗ ਬੰਨ੍ਹਿਆ : ਪ੍ਰਿੰਸੀਪਲ ਜਸਬੀਰ ਕੌਰ
ਸਮਾਜ ਸੇਵੀ ਅਧਿਆਪਕ ਰਾਜਿੰਦਰ ਸਿੰਘ ਚਾਨੀ ਨੂੰ ਵਿਸ਼ੇਸ਼ ਤੌਰ ਤੇ ਸਕੂਲ ਦੇ ਕਾਰਜਾਂ ਵਿੱਚ ਸਹਿਯੋਗ ਕਰਨ ਲਈ ਸਨਮਾਨਿਤ ਕੀਤਾ ਗਿਆ
ਰਾਜਪੁਰਾ 27 ਫਰਵਰੀ ,ਬੋਲੇ ਪੰਜਾਬ ਬਿਊਰੋ :
ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਐੱਨਟੀਸੀ ਹਾਈ ਬ੍ਰਾਂਚ, ਰਾਜਪੁਰਾ ਵਿਖੇ ਸਾਲਾਨਾ ਸਮਾਗਮ ਬੜੇ ਉਤਸਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੀ ਰਹਿਨੁਮਾਈ ਹੇਠ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਅਤੇ ਇੰਚਾਰਜ ਭਾਵਨਾ ਸ਼ਰਮਾ ਦੀ ਦੇਖ-ਰੇਖ ਵਿੱਚ ਵਿਦਿਆਰਥੀਆਂ ਵੱਲੋਂ ਸਾਲ ਭਰ ਕੀਤੀ ਗਈ ਮਿਹਨਤ ਦੀ ਪ੍ਰਸੰਸਾ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।
ਸਮਾਗਮ ਦੌਰਾਨ ਵਿਦਿਆਰਥੀਆਂ ਨੇ ਸ਼ਬਦ, ਕਵਾਲੀਆਂ, ਕੋਰੀਓਗ੍ਰਾਫੀਆਂ ਅਤੇ ਨਾਟਕਾਂ ਦੀ ਸ਼ਾਨਦਾਰ ਪੇਸ਼ਕਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਵਿਦਿਆਰਥੀਆਂ ਅਤੇ ਸਕੂਲ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਨਿਵਾਜਿਆ ਗਿਆ, ਜਿਸ ਨਾਲ ਉਨ੍ਹਾਂ ਦੀ ਹੌਸਲਾ ਅਫ਼ਜਾਈ ਹੋਈ।
ਇਸ ਮੌਕੇ ਸਮਾਜ ਸੇਵੀ ਰਾਜਿੰਦਰ ਸਿੰਘ ਚਾਨੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਵਿਦਿਆਰਥੀਆਂ ਦੀ ਮਿਹਨਤ ਅਤੇ ਪ੍ਰਤਿਭਾ ਦੀ ਖੂਬ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਪੈਦਾ ਕਰਦੇ ਹਨ।
ਮੰਚ ਸੰਚਾਲਨ ਮੋਨਿਕਾ ਜੌੜਾ ਅਤੇ ਅਲੀਸ਼ਾ ਨੇ ਬਖੂਬੀ ਨਿਭਾਇਆ, ਜਦਕਿ ਦੀਪਕ ਕੁਮਾਰ ਦੀ ਅਗਵਾਈ ਹੇਠ ਐੱਨ.ਸੀ.ਸੀ. ਕੈਡਿਟਸ ਨੇ ਮਹਿਮਾਨਾਂ ਦਾ ਗਾਰਡ ਆਫ ਆਨਰ ਦੇ ਕੇ ਸਵਾਗਤ ਕੀਤਾ।
ਸਮਾਪਤੀ ‘ਤੇ ਸਕੂਲ ਪ੍ਰਿੰਸੀਪਲ ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਮਿਹਨਤ ਅਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਸਮਾਗਮ ਦੀ ਸਫਲਤਾ ਲਈ ਸਭ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਵੀ ਕੀਤਾ।ਇਸ ਦੌਰਾਨ ਲੈਕਚਰਾਰ ਗੀਤਾਂਜਲੀ ਮੋਦੀ, ਜਤਿੰਦਰ ਸਿੰਘ ਬਲਾਕ ਰਿਸੋਰਸ ਪਰਸਨ, ਸੁਮਿਤ ਕੁਮਾਰ, ਕਿਰਨ ਬਾਲਾ, ਸੁੱਚਾ ਸਿੰਘ, ਅੰਮ੍ਰਿਤ ਕੌਰ, ਨਿਧੀ ਸ਼ਰਮਾ, ਜਸਵੀਰ ਕੌਰ, ਰਣਜੋਧ ਸਿੰਘ, ਅਲੀਸ਼ਾ ਚੌਧਰੀ, ਮੋਨਿਕਾ ਜੌੜਾ, ਬਲਜੀਤ ਕੌਰ, ਪੁਨੀਤਾ ਵਾਲੀਆ, ਦਲਜੀਤ ਕੌਰ, ਅਨੁਪਮ ਸ਼ਰਮਾ, ਵਿਕਰਮਜੀਤ ਸਿੰਘ, ਦੀਪਕ ਕੁਮਾਰ, ਮੀਨਾਕਸ਼ੀ ਮਹਿਤਾ, ਪਰਮਿੰਦਰ ਕੌਰ, ਵਿਧੀ, ਸਨੇਹਾ, ਸੁਲਤਾਨ, ਰਿਪੂਜੀਤ ਕੌਰ, ਅਰਵਿੰਦਰ ਕੌਰ, ਹਰਮੀਤ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਕੂਲ ਅਧਿਆਪਕ, ਮਾਪੇ, ਐਨ ਸੀ ਸੀ ਕੈਡਿਟਸ ਅਤੇ ਪਤਵੰਤੇ ਸੱਜਣ ਵੀ ਮੌਜੂਦ ਰਹੇ।