ਦਿੱਲੀ ਤੋਂ ਭਜਾਈ ਆਫ਼ਤ ਹੁਣ ਪੰਜਾਬ ‘ਤੇ ਮੰਡਰਾ ਰਹੀ, ਸਿਸੋਦੀਆ ਬਣਾ ਰਹੇ ਸ਼ਰਾਬ ਨੀਤੀ, ਮਾਨ ਦੀ ਨੀਂਦ ਉੱਡੀ : ਸੁਨੀਲ ਜਾਖੜ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਵੱਡਾ ਹਮਲਾ ਬੋਲਾ ਹੈ। ਵੀਰਵਾਰ ਨੂੰ ਆਪਣੇ ਐਕਸ ‘ਤੇ ਇੱਕ ਵੀਡੀਓ ਸ਼ੇਅਰ ਕਰਕੇ, ਜਾਖੜ ਨੇ ਕਿਹਾ ਕਿ ਦਿੱਲੀ ਤੋਂ ਭਜਾਈ ਗਈ ਆਫ਼ਤ ਹੁਣ ਪੰਜਾਬ ‘ਤੇ ਮੰਡਰਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਜਿਸ ਤਰੀਕੇ ਨਾਲ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ‘ਚ ਟਿਕੇ ਹੋਏ ਹਨ, ਉਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਨੀਂਦ ਉੱਡੀ ਹੋਈ ਹੈ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧਿਆ ਹੋਇਆ ਹੈ।
ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪੰਜਾਬ ਦੀ ਨਵੀਂ ਸ਼ਰਾਬ ਨੀਤੀ ਮਨੀਸ਼ ਸਿਸੋਦੀਆ ਤਿਆਰ ਕਰ ਰਹੇ ਹਨ। ਇਸ ਨਵੀਂ ਸ਼ਰਾਬ ਨੀਤੀ ‘ਤੇ ਅੱਜ ਕੈਬਿਨੇਟ ਦੀ ਬੈਠਕ ‘ਚ ਡਰਾਫ਼ਟ ‘ਤੇ ਚਰਚਾ ਹੋਈ ਹੈ ਅਤੇ ਇਸਨੂੰ ਲਗਭਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਜਾਖੜ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਮੁੱਖ ਮੰਤਰੀ ਮਾਨ ਅਤੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਚਿੰਤਾ ਹੈ, ਕਿਉਂਕਿ ਦਿੱਲੀ ਵਿੱਚ ਜੋ ਸ਼ਰਾਬ ਨੀਤੀ ਬਣਾਈ ਗਈ ਸੀ, ਹੁਣ ਉਹੀ ਤਰੀਕਾ ਪੰਜਾਬ ਵਿੱਚ ਵੀ ਅਪਣਾਇਆ ਜਾ ਰਿਹਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।