ਸੀਮਾ ਸੁਰੱਖਿਆ ਬਲ ਨੇ ਤਿੰਨ ਥਾਵਾਂ ’ਤੋਂ ਡ੍ਰੋਨ ਤੇ ਹਥਿਆਰ ਬਰਾਮਦ ਕੀਤੇ

ਚੰਡੀਗੜ੍ਹ ਪੰਜਾਬ

ਅੰਮ੍ਰਿਤਸਰ, 27 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਪੰਜਾਬ ਦੀ ਸਰਹੱਦ ਨੇੜਿਓਂ ਸੀਮਾ ਸੁਰੱਖਿਆ ਬਲ (BSF) ਨੇ ਤਿੰਨ ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਮੁਹਿੰਮ ਦੌਰਾਨ ਡ੍ਰੋਨ ਤੇ ਹਥਿਆਰ ਬਰਾਮਦ ਕੀਤੇ।ਇਸੇ ਦੌਰਾਨ ਪਿੰਡ ਬੱਲੜਵਾਲ ਵਿਖੇ ਗੰਨੇ ਦੇ ਖੇਤ ਵਿੱਚੋਂ ਮਿਲਿਆ ਕਾਲੇ ਰੰਗ ਦਾ ਬੈਗ, ਜਿਸ ਵਿੱਚੋਂ ਤੁਰਕੀ ਬਣੀ ਦੋ ਪਿਸਤੌਲ ਅਤੇ ਚਾਰ ਮੈਗਜ਼ੀਨ ਬਰਾਮਦ ਹੋਏ।ਇਸੇ ਤਰ੍ਹਾਂ ਪਿੰਡ ਖਾਨਵਾਲ ਵਿਖੇ ਖੇਤ ਵਿੱਚ ਪਿਆ ਮਿਲਿਆ ਚੀਨ ਵਿੱਚ ਤਿਆਰ ਹੋਇਆ ਡ੍ਰੋਨ।ਪਿੰਡ ਦਾਉਕੇ ਵਿਖੇ ਵੀ ਹੋਰ ਇੱਕ ਡ੍ਰੋਨ ਬਰਾਮਦ ਹੋਇਆ ਹੈ।
ਬੀਐਸਐਫ ਵਲੋਂ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।