ਚੰਡੀਗੜ੍ਹ ਯੂਨੀਵਰਸਿਟੀ ‘ਚ ਚੈਂਪੀਅਨ ਖਿਡਾਰੀ ਦੀ ਮੌਤ ,ਰਿੰਗ ‘ਚ ਲੜਦੇ ਹੋਏ ਮੈਟ ‘ਤੇ ਡਿੱਗਿਆ ਦਿਲ ਦਾ ਦੌਰਾ

ਖੇਡਾਂ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਫਰਵਰੀ ,ਬੋਲੇ ਪੰਜਾਬ ਬਿਊਰੋ :

ਚੰਡੀਗੜ੍ਹ ਯੂਨੀਵਰਸਿਟੀ ‘ਚ ਚੱਲ ਰਹੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਵੁਸ਼ੂ ਚੈਂਪੀਅਨਸ਼ਿਪ ਦੌਰਾਨ ਸੋਮਵਾਰ ਨੂੰ ਜੈਪੁਰ ਦੇ ਰਹਿਣ ਵਾਲੇ ਮੋਹਿਤ ਸ਼ਰਮਾ (21) ਦੀ ਮੌਤ ਹੋ ਗਈ। ਰਿੰਗ ‘ਚ ਲੜਦੇ ਹੋਏ ਮੋਹਿਤ ਨੂੰ ਦਿਲ ਦਾ ਦੌਰਾ ਪਿਆ।

ਇਸ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ‘ਚ ਮੋਹਿਤ ਰਿੰਗ ‘ਚ ਮੂੰਹ ‘ਤੇ ਡਿੱਗਦਾ ਨਜ਼ਰ ਆ ਰਿਹਾ ਹੈ। ਜਦੋਂ ਮੋਹਿਤ ਨੇ ਕੋਈ ਹਿਲਜੁਲ ਨਹੀਂ ਕੀਤੀ ਤਾਂ ਰੈਫਰੀ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਉੱਠਿਆ।

ਰੈਫਰੀ ਨੇ ਤੁਰੰਤ ਹੋਰ ਲੋਕਾਂ ਨੂੰ ਬੁਲਾਇਆ ਅਤੇ ਮੋਹਿਤ ਨੂੰ ਚੁੱਕ ਕੇ ਖਰੜ (ਮੁਹਾਲੀ) ਦੇ ਸਿਵਲ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੋਹਿਤ 3 ਦਿਨ ਪਹਿਲਾਂ ਚੈਂਪੀਅਨਸ਼ਿਪ ਖੇਡਣ ਆਇਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।