ਮਾਨਸਾ-26 ਫਰਵਰੀ ,ਬੋਲੇ ਪੰਜਾਬ ਬਿਊਰੋ :
ਅੱਜ ਮਿਤੀ 26.02.2025 ਨੂੰ ਪੰਜਾਬ ਮੁਲਾਜਮ ਤੇ ਪੈਨਸ਼ਨਰਜ਼ ਸਾਝਾ ਫਰੰਟ ਪੰਜਾਬ ਦੇ ਸੱਦੇ ਤੇ ਜਿਲਾ ਮਾਨਸਾ ਵੱਲੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਡਿਊ DA ਦੇਣ ਦਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਿਲਾ ਕਨਵੀਨਰਜ ਸ੍ਰੀ ਨਖਨਲਾਲ ਜੀ, ਸ੍ਰੀ ਸਿੰਕਦਰ ਸਿੰਘ ਘਰਾਗਣਾ, ਬਿਕਰ ਸਿੰਘ ਮਾਖਾ, ਸ੍ਰੀ ਰਾਜ ਕੁਮਾਰ ਰੰਗਾ, ਸ੍ਰੀ ਸੀਤਲ ਸਿੰਘ ਉੱਡਤ ਅਤੇ ਸ੍ਰੀ ਜਨਕ ਸਿੰਘ ਫਤਿਹਪੁਰ ਦੀ ਪ੍ਰਧਾਨਗੀ ਹੇਠ ਜਿਲਾ ਕਚਿਹਰੀ ਮਾਨਸਾ ਦੇ ਗੇਟ ਅੱਗੇ ਜਾਰੀ ਕੀਤੇ D A ਦੇ ਨੋਟੀਫਿਕੇਸ਼ਨ ਦੀਆ ਕਾਪੀਆ ਸਾੜੀਆ ਗਈਆਂ ਉਕਤ ਕਨਵੀਨਰਜ ਤੋਂ ਇਲਾਵਾ, ਮੇਜਰ ਸਿੰਘ ਦੁਲੋਵਾਲ, ਅਮਰਜੀਤ ਸਿੰਘ ਸਿੱਧੂ ਅਜੈਬ ਸਿੰਘ ਅਲੀਸ਼ੇਰ, ਗੁਰਨੈਬ ਸਿੰਘ ਅਤਲਾ, ਹਿੰਮਤ ਸਿੰਘ ਦੁਲੋਵਾਲ ਗੁਰਭੇਜ ਸਿੰਘ ਤਾਮਕੋਟ, ਬਿਕਮ ਸਿੰਘ ਮਘਾਣੀਆ ਹਰਬੰਸ ਸਿੰਘ ਫਰਵਾਹੀ, ਜੀਤ ਸਿੰਘ ਕੁੱਲਰ, ਸੇਠੀ ਸਿੰਘ ਜਸਵੰਤ ਸਿੰਘ ਕੁਲੇਹਿਰੀ, ਅਮਰ ਸਿੰਘ, ਨਾਜਮ ਸਿੰਘ ਬੁਰਜ ਢਿਲਵਾ ਜਨਕ ਸਿੰਘ ਫਤਿਹਪੁਰ, ਸਿੰਦਰਪਾਲ ਸਿੰਘ, ਅਮਰ ਸਿੰਘ, ਬਲਜੀਤ ਸਿੰਘ, ਬਰਨਾਲਾ ਸੁਭਾਸ ਚੰਦ ਆਗੂ ਸਾਥੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਜਾਰੀ ਕੀਤਾ DA ਦਾ ਨੋਟੀਫਿਕੇਸ਼ਨ ਰੱਦ ਕਰਕੇ ਇੱਕੋ ਕਿਸ਼ਤ ਵਿੱਚ ਬਕਾਇਆ ਦਿੱਤਾ ਜਾਵੇ, ਰਹਿੰਦੀਆ D A ਦੀਆ ਕਿਸ਼ਤਾ ਰਲੀਜ ਕੀਤੀਆ ਜਾਣ, ਠੇਕੇਦਾਰ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਜਾਰੀ ਕੀਤੀ ਜਾਵੇ, ਮੈਡੀਕਲ ਬਿਲਾ ਬਿਕਾਦੇਰੀ ਭੁਗਤਾਨ ਕੀਤਾ ਜਾਵੇ, ਮਹਿਕਮਿਆਂ ਦਾ ਨਿੱਜੀ ਕਰਨ ਕਰਨਾ ਬੰਦ ਕੀਤਾ ਜਾਵੇ।