ਗਰਭ ਚ ਸੁਣਦੀਂ ਰਹੀ ਮੈਂ
ਦੁਨੀਆਂ ਤੇ ਆੳਣੋ ਪਹਿਲਾਂ
ਮੇਰੇ ਨਾਲ ਬੀਤੀ ਸੁਣ ਲੋ
ਗਰਭ ਚ ਸੁਣਦੀਂ ਰਹੀ ਮੈਂ।
ਨਿੱਤ ਹੁੰਦੀਆਂ ਸੀ ਸਲਾਹਾਂ
ਕਿਤੇ ਫਿਰ ਨਾ ਪੱਥਰ ਜੰਮੀਂ
ਨਿੱਤ ਮਾਂ ਨੂੰ ਪੈਂਦੀਆ ਗਾਲਾਂ।
ਵੰਸ਼ ਨੀ ਚੱਲਣਾ ਸਾਡਾ
ਰੋਲਾ ਪੈਂਦਾ ਡਾਅਡਾ।
ਕੁੱਖ ਦੇ ਵਿੱਚ ਕੁੜੀ ਮਾਰਕੇ
ਰੱਬ ਤੋਂ ਔਹ ਮੁੰਡਾ ਭਾਲਾਂ।
ਪੁੱਤ ਪਹਿਲਾਂ ਕਵੀਲਦਾਰ ਐ
ਫਿਰ ਦੋ -ਦੋ ਕਿਦਾਂ ਪਾਲਾਂ।
ਮਾਂ ਨੂੰ ਫਿੱਟਕਾਰਾਂ ਪੈਂਦੀਆਂ
ਪਹਿਲਾ ਜੰਮੀ ਜਰ ਲਈ ਧੀ
ਦਸ ਜੇ ਫਿਰ ਜੰਮ ਪਈ
ਕਲਮੂੰਹੀ ਡੈਣੇ ਕਰਾਂਗੇ ਕੀ।
ਸਹਿਕੀ ਮਾਂ ਹਉਕਾ ਲੈ ਸੋਚਦੀ
ਬਣਿਆ ਇਹ ਕੀ ਮੰਜ਼ਰ ਸੀ।
ਚੱਲ ਉਠ ਤੁਰ ਚਲੀਏ
ਸ਼ਹਿਰ ਚ ਇੱਕ ਡਾਕਟਰ
ਟੈਸਟ ਮੁੰਡਾ ਕੁੜੀ ਦਾ ਕਰਦਾ।
ਪੱਥਰ ਜੇ ਹੋਵੇ ਨਾਲ ਹੀ
ਕੁੱਖ ਵੀ ਖਾਲੀ ਹੈ ਕਰਦਾ।
ਮੇਰਾ ਮੁੰਡੇ ਬਿਨਾਂ ਨੀ ਸਰਦਾ
ਸੋਚੇ ਮਾਂ ਇਹ ਹੈ ਕਾਰਾ ਕੀ।
ਪੇਟ ਤੇ ਹੱਥ ਫੇਰਦੀ ਸੋਚਦੀ
ਮਾਂ, ਕੀ -ਕੀ ਝੱਲਿਆ ਮੈਂ।
ਬਲਾਤਕਾਰ, ਦਹੇਜ,ਛੇੜਛਾੜ
ਘਰੇਲੂ ਹਿੰਸਾਂ ਤੇ ਮਾਨਸਿਕ
ਅਤਿਆਚਾਰ ਤੋਂ ਨਾ ਬਚੀ ਮੈਂ।
ਸੋਚਦੀਂ ਹਾਂ ਕੁੱਖ ਵਸੀਂਦੀਏ
ਤੇਰਾ ਟੈਸਟ ਹੀ ਲਿਆ ਕਰਾ।
ਐਨੀਆਂ ਮੁਸੀਬਤਾਂ ਤੋਂ ਰਹਿਤ
ਹੋਜੇਗੀਂ ਤੂੰ, ਨਾਲੇ ਮੇਰੀ ਵੀ ਟਲੂ
ਬਲਾ, ਤੈਨੂੰ ਵੇਖਣਾ ਲੋਚਦੇ ਨਹੀਂ
ਦਿਆਂ ਕੁੱਖ ਨੂੰ ਕਬਰ ਬਣਾ।
ਮੇਰੀ ਏ ਮਜ਼ਬੂਰੀ ਮੈਨੂੰ ਮੁਆਫ਼
ਕਰੀਂ, ਜੇ ਤੂੰ ਕੁੜੀ ਨਿੱਕਲੀ ਟੈਸਟ
ਚ, ਤੈਨੂੰ ਕਤਲ ਕਰਾਉਗੀਂ ਮੈਂ।
ਦੁਨੀਆਂ ਤੇ ਆੳਣ ਪਹਿਲਾਂ
ਮੇਰੇ ਨਾਲ ਬੀਤੀ ਸੁਣ ਲੋ
ਗਰਭ ਚ ਸੁਣਦੀਂ ਰਹੀ ਮੈਂ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9814346204