ਲੁਧਿਆਣਾ, 25 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਰੋਡ ‘ਤੇ ਭਾਮੀਆਂ ਵਿਖੇ ਅੰਬਰ ਗਾਰਡਨ ਦੇ ਨੇੜੇ ਇੱਕ ਓਵਰ-ਹਾਈਟ ਟਰੱਕ, ਜੋ ਸੀਮੈਂਟ ਦੀਆਂ ਬੋਰੀਆਂ ਨਾਲ ਭਰਿਆ ਹੋਇਆ ਸੀ, ਨੇ ਇਲਾਕੇ ਵਿੱਚ ਲੱਗੇ ਬਿਜਲੀ ਦੇ ਅੱਧਾ ਦਰਜਨ ਖੰਭਿਆਂ ਨੂੰ ਜਬਰਦਸਤ ਟੱਕਰ ਮਾਰ ਕੇ ਡੇਗ ਦਿੱਤਾ, ਜਿਸ ਕਾਰਨ ਪੂਰੇ ਇਲਾਕੇ ਦੀ ਬਿਜਲੀ ਬੰਦ ਹੋ ਗਈ।ਇਸ ਦੌਰਾਨ, ਸੜਕ ‘ਤੇ ਲੰਘ ਰਹੇ ਇੱਕ ਰਿਕਸ਼ਾ ਚਾਲਕ ਅਤੇ ਐਕਟੀਵਾ ਸਵਾਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਦੂਜੇ ਪਾਸੇ, ਟਰੱਕ ਚਾਲਕ ਗੁਰਚਰਨ ਸਿੰਘ ਮੁਤਾਬਕ, ਉਹ ਹਿਮਾਚਲ ਤੋਂ ਸੀਮੈਂਟ ਲੈ ਕੇ ਇੱਥੇ ਆਇਆ ਸੀ ਅਤੇ ਵਾਪਸ ਜਾਂਦੇ ਸਮੇਂ ਉਸਦਾ ਟਰੱਕ ਬਿਜਲੀ ਦੀਆਂ ਹੇਠਾਂ ਲਟਕ ਰਹੀਆਂ ਤਾਰਾਂ ਵਿੱਚ ਫੱਸ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਹਾਦਸੇ ਦੀ ਜਾਣਕਾਰੀ ਮਿਲਣ ਉਪਰੰਤ, ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਟਰੱਕ ਤੇ ਡਰਾਈਵਰ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਜਮਾਲਪੁਰ ਪੁਲਿਸ ਸਟੇਸ਼ਨ ਲੈ ਜਾਇਆ ਗਿਆ।
