ਅੰਮ੍ਰਿਤਸਰ, 25 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਨਸ਼ਾ ਤਸਕਰ ਨੂੰ ਬਚਾਉਣ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਸੀ ਡਿਵੀਜ਼ਨ ਥਾਣੇ ਦੇ ਕਾਂਸਟੇਬਲ ਵਰਿੰਦਰ ਸਿੰਘ ਨੂੰ ਫੌਰੀ ਤੌਰ ’ਤੇ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਕੁਝ ਸਮਾਂ ਪਹਿਲਾਂ ਅਜੈ ਕੁਮਾਰ ਉਰਫ਼ ਕੈਟ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਕਾਂਸਟੇਬਲ ਵਰਿੰਦਰ ਸਿੰਘ ਉਨ੍ਹਾਂ ਦੇ ਕਰੀਬੀਆਂ ਨਾਲ ਸੰਪਰਕ ’ਚ ਸੀ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਦੋਸ਼ ਹੈ ਕਿ ਕਾਂਸਟੇਬਲ ਅਵਤਾਰ ਸਿੰਘ ਨੇ ਨੌਜਵਾਨ ਅੰਕੁਰ ਨਾਲ ਮੋਬਾਈਲ ’ਤੇ ਗੱਲਬਾਤ ਕਰਦੇ ਹੋਏ ਤਸਕਰ ਨੂੰ ਬਚਾਉਣ ਦੀ ਯੋਜਨਾ ਬਣਾਈ। ਇਹ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੁਰੰਤ ਹਰਕਤ ਵਿੱਚ ਆਏ।
ਇਸ ਤੋਂ ਪਹਿਲਾਂ ਵੀ ਏਐੱਸਆਈ ਗੁਰਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਸੁਖਜੀਤ ਸਿੰਘ ਨੂੰ ਬਰਖ਼ਾਸਤ ਕੀਤਾ ਗਿਆ ਸੀ।
