ਥਾਰ ਚਾਲਕ ਗਾਇਕਾ ਨੇ ਬਾਜ਼ਾਰ ‘ਚ ਵਾਹਨਾਂ ਨੂੰ ਮਾਰੀ ਟੱਕਰ, ਕਈ ਜ਼ਖ਼ਮੀ

ਪੰਜਾਬ

ਹੁਸ਼ਿਆਰਪੁਰ, 25 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਸ਼ਹਿਰ ਦੇ ਮੁੱਖ ਬਾਜ਼ਾਰ ਕੱਚਾ ਟੋਬਾ ਵਿੱਚ ਬੀਤੀ ਸ਼ਾਮ ਇੱਕ ਥਾਰ ਗੱਡੀ ਦੀ ਚਾਲਕ ਨੇ ਗੱਡੀ ਉੱਤੇ ਕਾਬੂ ਗੁਆ ਲਿਆ, ਜਿਸ ਕਾਰਨ ਇੱਕ ਗਰਭਵਤੀ ਮਹਿਲਾ ਅਤੇ ਇੱਕ ਹੋਰ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਜਾਣਕਾਰੀ ਮੁਤਾਬਕ, ਥਾਰ ਚਾਲਕ, ਸੂਫੀ ਗਾਇਕਾ ਹਸ਼ਮਤ ਸੁਲਤਾਨਾ ਆਪਣੀ ਥਾਰ ਗੱਡੀ ਲੈਕੇ ਆ ਰਹੀ ਸੀ ਕਿ ਅਚਾਨਕ ਉਨ੍ਹਾਂ ਦਾ ਪੈਰ ਐਕਸੀਲੇਟਰ ਉੱਤੇ ਚਲੇ ਗਿਆ। ਇਸ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਸਾਹਮਣੇ ਆ ਰਹੀ ਐਕਟਿਵਾ ਸਵਾਰ ਗਰਭਵਤੀ ਮਹਿਲਾ ਅਤੇ ਇੱਕ ਜੋੜਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਇੱਕ ਮਹਿਲਾ ਨੂੰ ਟਾਂਕੇ ਲੱਗੇ ਹਨ, ਜਦਕਿ ਗਰਭਵਤੀ ਮਹਿਲਾ ਦਾ ਇਲਾਜ ਕੀਤਾ ਜਾ ਰਿਹਾ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਗੱਡੀ ਚਾਲਕ ਦਾ ਲਾਈਸੈਂਸ ਜ਼ਬਤ ਕੀਤਾ ਜਾਵੇ, ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਚ ਲਿਜਾਇਆ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗਰਭਵਤੀ ਮਹਿਲਾ ਨੂੰ ਤੁਰੰਤ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ।ਪੁਲਿਸ ਮੁਤਾਬਕ, ਗੱਡੀ ਚਾਲਕ ਕੋਲੋਂ ਦਸਤਾਵੇਜ਼ ਅਤੇ ਡਰਾਈਵਿੰਗ ਲਾਈਸੈਂਸ ਲਿਆ ਜਾ ਰਿਹਾ ਹੈ। ਥਾਰ ਗੱਡੀ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ। ਨਾਲ ਹੀ ਬਾਜ਼ਾਰ ਵਿੱਚ ਹੋਏ ਨੁਕਸਾਨ ਦੀ ਵੀ ਜਾਂਚ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।