ਕਲਾਨੌਰ, 24 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਐਤਵਾਰ ਦੇਰ ਸ਼ਾਮ ਨੂੰ ਬਟਾਲਾ ਮਾਰਗ ‘ਤੇ ਵਾਪਰੇ ਇਕ ਸੜਕ ਹਾਦਸੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਸੇਵਾ ਮੁਕਤ ਕਰਮਚਾਰੀ ਦਲਜੀਤ ਸਿੰਘ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਦਲਜੀਤ ਸਿੰਘ, ਜੋ ਕਿ ਕਲਾਨੌਰ ਦੇ ਰਹਿਣ ਵਾਲੇ ਸਨ, ਪੈਟਰੋਲ ਪੰਪ ਤੋਂ ਆਪਣੇ ਸਕੂਟਰ ‘ਚ ਤੇਲ ਭਰਵਾਕੇ ਵਾਪਸ ਆ ਰਹੇ ਸਨ।
ਇਸ ਦੌਰਾਨ, ਤੇਜ਼ ਰਫ਼ਤਾਰ ‘ਚ ਆ ਰਹੇ ਇਕ ਮੋਟਰਸਾਈਕਲ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਭਿਆਨਕ ਟੱਕਰ ਕਾਰਨ ਦਲਜੀਤ ਸਿੰਘ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਕਲਾਨੌਰ ਦੇ ਕਮਿਊਨਿਟੀ ਸਿਹਤ ਕੇਂਦਰ ‘ਚ ਭਰਤੀ ਕਰਵਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਇਸ ਹਾਦਸੇ ਤੋਂ ਬਾਅਦ ਪੁਲੀਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
