ਚੰਡੀਗੜ੍ਹ, 24 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਸਦਨ ਦੇ ਬਾਹਰ ਵੱਡਾ ਦਾਅਵਾ ਕਰਦਿਆਂ ਕਿਹਾ ਸੀ ਕਿ ‘ਆਪ’ ਦੇ ਕਈ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ AAP ਵਿਧਾਇਕ ਸਾਡੇ ਕੋਲ ਟਿਕਟਾਂ ਲਈ ਬੁਕਿੰਗ ਕਰਵਾ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪ ਵਿਧਾਇਕ ‘ਦਿਲਜੀਤ ਦੋਸਾਂਝ ਦੇ ਸ਼ੋਅ ਵਾਂਗ ਐਡਵਾਂਸ ਬੁਕਿੰਗ ਕਰਵਾ ਰਹੇ ਹਨ।
ਪ੍ਰਤਾਪ ਬਾਜਵਾ ਦੇ ਵਿਧਾਇਕਾਂ ਵਾਲੇ ਬਿਆਨ ‘ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਟਵੀਟ ਵਿਚ ਜਵਾਬ ਦਿੰਦਿਆਂ ਕਿਹਾ ਕਿ ਬਾਜਵਾ ਜੀ ਦਾ ਭਾਜਪਾ ‘ਚ ਜਾਣਾ ਲਗਭਗ ਤੈਅ ਹੈ। ਉਨ੍ਹਾਂ ਨੇ ਭਾਜਪਾ ‘ਚ ਆਪਣੀ ਐਡਵਾਂਸ ਬੁਕਿੰਗ ਕਰਵਾ ਲਈ ਹੈ।ਉਨ੍ਹਾਂ ਅੱਗੇ ਕਿਹਾ ਕਿ ਰਾਹੁਲ ਗਾਂਧੀ ਜੀ ਪ੍ਰਤਾਪ ਬਾਜਵਾ ਨੂੰ ਪੁੱਛਣ ਕਿ ਉਹ ਕੁਝ ਦਿਨ ਪਹਿਲਾਂ ਬੰਗਲੌਰ ਕੀ ਕਰਨ ਗਏ ਸਨ ਤੇ ਬਾਜਵਾ ਨੇ ਭਾਜਪਾ ਦੇ ਕਿਹੜੇ ਵੱਡੇ ਆਗੂਆਂ ਨਾਲ ਮੁਲਾਕਾਤ ਕੀਤੀ ਸੀ।
