ਸੂਬਾ ਪੱਧਰੀ ਰੈਲੀ ਲਈ ਮਜ਼ਦੂਰਾਂ, ਮਿਸਤਰੀਆਂ ਵਿੱਚ ਭਾਰੀ ਉਤਸ਼ਾਹ ,ਰੈਲੀ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ

ਪੰਜਾਬ

ਸ੍ਰੀ ਚਮਕੌਰ ਸਾਹਿਬ,24 ਫਰਵਰੀ ,ਬੋਲੇ ਪੰਜਾਬ ਬਿਊਰੋ :

ਬਿਲਡਿੰਗ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਜਥੇਬੰਦੀ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾਂ ਯੂਨੀਅਨ ਸੰਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਜਨਰਲ ਮੀਟਿੰਗ ਲੇਬਰ ਚੌਂਕ ਵਿਖ਼ੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ, ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ ਨੇ ਦੱਸਿਆ ਕਿ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀਆਂ ਮੰਗਾਂ ਸਮੇਤ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਚਾਰ ਲੇਬਰ ਕੋਡਾ ਵਿਰੁੱਧ 4 ਮਾਰਚ ਦੀ ਮੋਹਾਲੀ ਵਿਖੇ ਕੀਤੀ ਜਾ ਰਹੀ ਰਹੀ ਸੁਬਾ ਪੱਧਰੀ ਰੈਲੀ ਲਈ ਇਲਾਕਾ ਸ੍ਰੀ ਚਮਕੌਰ ਸਾਹਿਬ ਦੇ ਮਿਸਤਰੀਆਂ, ਮਜ਼ਦੂਰਾਂ ਅਤੇ ਉਸਾਰੀ ਨਾਲ ਸੰਬੰਧਿਤ ਕਾਮਿਆਂ ਵਿੱਚ ਭਾਰੀ ਉਤਸਾਹ ਹੈ। ਇਸ ਮੌਕੇ ਵੱਖ ਵੱਖ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਜਿੱਥੇ ਪੰਜਾਬ ਸਰਕਾਰ ਤੋਂ ਲੇਬਰ ਪੱਖੀ ਕਾਨੂੰਨਾਂ ਨੂੰ ਲਾਗੂ ਕਰਨ, ਲੇਬਰ ਵਿਭਾਗ ਵਿੱਚ ਫੈਲੇ ਵੱਡੀ ਪੱਧਰ ਤੇ ਭਰਿਸ਼ਟਾਚਾਰ ਨੂੰ ਨੱਥ ਪਾਉਣ, ਮਜ਼ਦੂਰਾਂ ਦੀਆਂ ਲਾਭਪਾਤਰੀ ਕਾਪੀਆਂ ਨੂੰ ਨਿਊ ਕਰਨ, ਮੈਡੀਕਲ ਕਲੇਮਾ, ਵਜੀਫੇ ਅਤੇ ਬੁਢਾਪਾ ਪੈਨਸ਼ਨਾਂ ਨੂੰ ਲਾਗੂ ਕਰਨ ਦੀ ਮੰਗ ਕੀਤੀ। ਉੱਥੇ ਨਾਲ ਹੀ ਸੂਬਾ ਪੱਧਰੀ ਰੈਲੀ ਤੋਂ ਬਾਅਦ ਲੇਬਰ ਚੌਂਕ ਵਿਖੇ ਬੁਨਿਆਦੀ ਸਹੂਲਤਾਂ ਲਈ ਸਬੰਧਤ ਪ੍ਰਸ਼ਾਸਨ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਗੁਰਮੇਲ ਸਿੰਘ, ਹਰਮੇਸ਼ ਕੁਮਾਰ ਕਾਕਾ, ਅਜੈਬ ਸਿੰਘ ਸਮਾਣਾ, ਕਮਲ ਸਿੰਘ, ਮਿਸਤਰੀ ਜਸਵੰਤ ਸਿੰਘ, ਗੁਰਪ੍ਰੀਤ ਸਿੰਘ ਬਿੱਟੂ ਸਵਰਨ ਸਿੰਘ, ਜੀਵਨ ਸਿੰਘ , ਜਸਵੰਤ ਸਿੰਘ ਨਿਦੀ, ਖਾਨ ਮਿਸਤਰੀ, ਗੁਲਾਬ ਚੰਦ ਚੌਹਾਨ , ਸਤਵਿੰਦਰ ਸਿੰਘ, ਸੋਹਣ ਸਿੰਘ, ਜਗਮੀਤ ਸਿੰਘ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।