ਸਾਬਕਾ ਸੈਨਿਕ ਅਮਰਜੀਤ ਸਿੰਘ ਹੌਲਦਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ, ਭੋਗ ਤੇ ਅੰਤਿਮ ਅਰਦਾਸ 2 ਮਾਰਚ ਨੂੰ ਹੋਵੇਗੀ

ਪੰਜਾਬ

ਫ਼ਤਿਹਗੜ੍ਹ ਸਾਹਿਬ,24, ਫਰਵਰੀ ,(ਮਲਾਗਰ ਖਮਾਣੋਂ) ;

ਪਿੰਡ ਪੋਲੋ ਮਾਜਰਾ ਬਲਾਕ ਖਮਾਣੋਂ ਦੇ ਜੰਮਪਲ ਸਾਬਕਾ ਸੈਨਿਕ ਅਮਰਜੀਤ ਸਿੰਘ ਹੌਲਦਾਰ 20 ਫਰਵਰੀ ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਸਿਹਤ ਪੱਖੋਂ ਪੂਰੇ ਚੇਤਨ, ਸਵੇਰ ਸਾਮ ਸੈਰ ਕਰਨ ਵਾਲੇ ਅਤੇ ਹਰ ਵੇਲੇ ਸਾਬਕਾ ਫੌਜੀਆਂ ਦੀ ਭਲਾਈ ਲਈ ਸਰਗਰਮ ਰਹਿਣ ਵਾਲੇ ਅਮਰਜੀਤ ਸਿੰਘ ਦੀ ਅਚਾਨਕ ਹੋਈ ਮੌਤ ਨਾਲ ਪਿੰਡ ਵਾਸੀਆਂ ,ਸਾਬਕਾ ਫੌਜੀਆਂ , ਸਮਾਜਿਕ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਗਹਿਰਾ ਸਦਮਾ ਲੱਗਿਆ। ਪਿੰਡ ਪੋਲੋ ਮਾਜਰਾ ਦੇ ਸਰਪੰਚ ਲਖਵੀਰ ਸਿੰਘ ਲੱਖੀ ਨੇ ਦੱਸਿਆ ਕਿ ਜਿੱਥੇ ਉਹ ਸਾਬਕਾ ਫੌਜੀਆਂ ਦੀ ਭਲਾਈ ਲਈ ਕਾਨੂੰਨੀ ਲੜਾਈ ਲੜ ਰਹੇ ਸਨ, ਉੱਥੇ ਨਾਲ ਹੀ ਪਿੰਡ ਵਿੱਚ ਅਗਾਂਹ ਵਾਧੂ ਵਿਚਾਰਾਂ ਦੇ ਧਾਰਨੀ ਸਨ। ਭਾਵੇਂ ਉਹ ਪਰਿਵਾਰਕ ਜਿੰਮੇਵਾਰੀ ਤੋਂ ਮੁਕਤ ਹੋ ਚੁੱਕੇ ਸਨ, ਪ੍ਰੰਤੂ ਸਮਾਜਿਕ ਤੇ ਸਾਬਕਾ ਫੌਜੀਆਂ ਦੀ ਜਿੰਮੇਵਾਰੀ ਉਹ ਪੂਰੀ ਤਨਦੇਹੀ ਨਾਲ ਨਿਭਾਉਂਦੇ ਸਨ। ਇਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਅੰਤਿਮ ਅਰਦਾਸ ਤੇ ਪਾਠ ਦੇ ਭੋਗ 2 ਮਾਰਚ ਨੂੰ ਪਿੰਡ ਪੋਲੋ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣਗੇ। ਇਹਨਾਂ ਦੀ ਮੌਤ ਤੇ ਹਰਵਿੰਦਰ ਸਿੰਘ ਲੂਠੇੜੀ ,ਗੁਰਮੀਤ ਸਿੰਘ, ਅਵਤਾਰ ਸਿੰਘ, ਹਰਦੀਪ ਸਿੰਘ, ਰੁੜਦਾ ਸਿੰਘ ਪਨੈਚਾਂ, ਗੁਲਜਾਰ ਸਿੰਘ ਪਨੈਚਾਂ, ਸੋਹਣ ਸਿੰਘ, ਬਹਾਦਰ ਸਿੰਘ ਸਾਬਕਾ ਸਰਪੰਚ, ਸੁਖ ਰਾਮ ਕਾਲੇਵਾਲ , ਦੀਦਾਰ ਸਿੰਘ ਢਿੱਲੋ ਡੀ ਐਮ ਐਫ , ਗੁਰਚਰਨ ਸਿੰਘ ਮਾਣੇ ਮਾਜਰਾ ਪੀਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦਰਸ਼ਨ ਸਿੰਘ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ, ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।