ਤੇਲੰਗਾਨਾ ਦੀ ਸੁਰੰਗ ਵਿਚ ਅਜੇ ਵੀ ਫਸੇ ਹੋਏ ਹਨ ਮਜ਼ਦੂਰ, ਬਚਾਅ ਕਾਰਜ ਜਾਰੀ

ਨੈਸ਼ਨਲ

ਹੈਦਰਾਬਾਦ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਤੇਲੰਗਾਨਾ ਦੇ ਸ਼੍ਰੀਸੈਲਮ ਲੈਫਟ ਬੈਂਕ ਨਹਿਰ ਸੁਰੰਗ ਵਿਚ ਫਸੇ ਮਜ਼ਦੂਰਾਂ ਲਈ ਬਚਾਅ ਕਾਰਜ ਅੱਜ ਸਵੇਰੇ ਵੀ ਜਾਰੀ ਰਹੇ, ਐਨ.ਡੀ.ਆਰ.ਐਫ. ਦੇ ਜਵਾਨ ਸੁਰੰਗ ਵਿਚ ਹੋਰ ਡੂੰਘਾਈ ਤੱਕ ਜਾ ਰਹੇ ਹਨ। ਸੁਰੰਗ ਵਿਚ ਅੱਠ ਮਜ਼ਦੂਰਾਂ ਦੇ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਤੇਲੰਗਾਨਾ ਦੇ ਸਿੰਚਾਈ ਮੰਤਰੀ ਐਨ. ਉੱਤਮ ਕੁਮਾਰ ਰੈੱਡੀ ਨੇ ਕਿਹਾ ਕਿ ਸ੍ਰੀਸੈਲਮ ਸੁਰੰਗ ਨਹਿਰ ਪ੍ਰਾਜੈਕਟ ਦੇ ਨਿਰਮਾਣ ਅਧੀਨ ਹਿੱਸੇ ਦੀ ਛੱਤ ਦਾ ਇਕ ਹਿੱਸਾ ਡਿੱਗਣ ਨਾਲ 8 ਲੋਕ ਅੰਦਰ ਹੀ ਫਸ ਗਏ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ  ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਦੂਜੇ ਪਾਸੇ ਇਕ ਅਧਿਕਾਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੂੰ ਫੋਨ ਕੀਤਾ ਅਤੇ ਸੁਰੰਗ ’ਚ ਫਸੇ ਮੁਲਾਜ਼ਮਾਂ ਨੂੰ ਕੱਢਣ ’ਤੇ  ਚਰਚਾ ਕੀਤੀ। ਉਨ੍ਹਾਂ ਨੇ ਬਚਾਅ ਕਾਰਜਾਂ ’ਚ ਹਰ ਸੰਭਵ ਮਦਦ ਦਾ ਭਰੋਸਾ ਦਿਤਾ।
ਉਨ੍ਹਾਂ ਨੇ  ਭਾਰਤੀ ਫੌਜ ਅਤੇ ਕੌਮੀ  ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਤੋਂ ਵੀ ਮਦਦ ਮੰਗੀ ਹੈ। 
ਸੁਰੰਗ ’ਚ ਫਸੇ ਲੋਕਾਂ ’ਚ ਦੋ ਇੰਜੀਨੀਅਰ, ਦੋ ਮਸ਼ੀਨ ਆਪਰੇਟਰ ਅਤੇ ਚਾਰ ਮਜ਼ਦੂਰ ਸ਼ਾਮਲ ਹਨ। ਸਿੰਚਾਈ ਮੰਤਰੀ ਨੇ ਕਿਹਾ ਕਿ ਮਜ਼ਦੂਰ ਸੁਰੰਗ ਦੇ 14 ਕਿਲੋਮੀਟਰ ਦੇ ਅੰਦਰ ਫਸੇ ਹੋਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।