ਮੁੰਬਈ, 23 ਫਰਵਰੀ,ਬੋਲੇ ਪੰਜਾਬ ਬਿਊਰੋ :
ਮਸ਼ਹੂਰ ਗਾਇਕ ਤੇ ਅਦਾਕਾਰ ਗੁਰੂ ਰੰਧਾਵਾ ਆਪਣੀ ਆਉਣ ਵਾਲੀ ਫ਼ਿਲਮ ‘ਸ਼ੌਂਕੀ ਸਰਦਾਰ’ ਦੀ ਸ਼ੂਟਿੰਗ ਦੌਰਾਨ ਐਕਸ਼ਨ ਸੀਕੁਐਂਸ ਫਿਲਮਾਉਂਦੇ ਹੋਏ ਜ਼ਖ਼ਮੀ ਹੋ ਗਿਆ।
ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਹਸਪਤਾਲ ਤੋਂ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਇਲਾਜ ਅਧੀਨ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਉਨ੍ਹਾਂ ਦੇ ਚਿਹਰੇ ’ਤੇ ਸੱਟ ਦੇ ਨਿਸ਼ਾਨ, ਗਰਦਨ ‘ਚ ਕਾਲਰ, ਅਤੇ ਸਰੀਰ ’ਤੇ ਪੱਟੀਆਂ ਦਿਖ ਰਹੀਆਂ ਹਨ। ਹਾਲਾਂਕਿ, ਉਹ ਪੂਰੀ ਤਰ੍ਹਾਂ ਸੰਭਲਿਆ ਹੋਇਆ ਨਜ਼ਰ ਆਇਆ।
ਤਸਵੀਰ ਦੀ ਕੈਪਸ਼ਨ ਵਿੱਚ ਗੁਰੂ ਨੇ ਲਿਖਿਆ, “ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਂਸਲਾ ਅਟੁੱਟ ਹੈ। ‘ਸ਼ੌਂਕੀ ਸਰਦਾਰ’ ਫ਼ਿਲਮ ਦੇ ਸੈੱਟ ਦੀ ਯਾਦਗਾਰ। ਐਕਸ਼ਨ ਬਹੁਤ ਮੁਸ਼ਕਲ ਹੁੰਦਾ ਹੈ, ਪਰ ਮੈਂ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਦਾ ਰਹਾਂਗਾ।”
ਗੁਰੂ ਰੰਧਾਵਾ ਦੇ ਚਾਹੁਣ ਵਾਲਿਆਂ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀਆਂ ਸ਼ੁਭਕਾਮਨਾਵਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ।
