ਬਟਾਲਾ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਬਟਾਲਾ ਪੁਲਿਸ ਨੇ ਅਮਰੀਕਾ ਸਥਿਤ ਗੁਰਦੇਵ ਜੱਸਲ ਦੁਆਰਾ ਚਲਾਏ ਜਾ ਰਹੇ ਇੱਕ ਵੱਡੇ ਜਬਰਨ ਵਸੂਲੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਦੋ ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ।ਮੁਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ 4 ਫ਼ਰਵਰੀ ਨੂੰ ਜੱਸਲ ਦੇ ਸਾਥੀਆਂ ਨੇ ਕਲਾਨੌਰ ਸਥਿਤ ਵਪਾਰੀ ਦੇ ਪੈਟਰੋਲ ਪੰਪ ‘ਤੇ ਗੋਲੀਆਂ ਚਲਾਈਆਂ ਸਨ।
ਲਗਾਤਾਰ ਧਮਕੀ ਭਰੇ ਫ਼ੋਨ ਕਾਲ ਅਤੇ ₹1 ਕਰੋੜ ਦੀ ਮੰਗ ਤੋਂ ਬਾਅਦ, ਵਪਾਰੀ ਨੇ ਅਖਿਰਕਾਰ 11 ਫ਼ਰਵਰੀ ਨੂੰ ₹50 ਲੱਖ ਦਾ ਭੁਗਤਾਨ ਕਰ ਦਿੱਤਾ ਸੀ।
ਜਾਂਚ ਦੇ ਆਧਾਰ ‘ਤੇ ਏ.ਐਸ.ਆਈ. ਸੁਰਜੀਤ ਸਿੰਘ ਅਤੇ ਅੰਕੁਸ਼ ਮੈਨੀ ਨੂੰ ਜਬਰਨ ਵਸੂਲੀ ਦੇ ਪੈਸਿਆਂ ਦੀ ਉਗਰਾਹੀ ਅਤੇ ਵੰਡ ‘ਚ ਸ਼ਾਮਲ ਹੋਣ ਦੇ ਦੋਸ਼ ‘ਚ ਗਿਰਫ਼ਤਾਰ ਕੀਤਾ ਗਿਆ। ਜੱਸਲ ਦਾ ਗਿਰੋਹ ਧਮਕੀਆਂ ਅਤੇ ਭੁਗਤਾਨ ਲਈ ਵਿਦੇਸ਼ੀ ਨੰਬਰਾਂ ਦੀ ਵਰਤੋਂ ਕਰਦਾ ਸੀ ਅਤੇ ਇਹ ਯਕੀਨੀ ਬਣਾਉਂਦਾ ਸੀ ਕਿ ਜਬਰਨ ਵਸੂਲੀ ਦੇ ਪੈਸੇ ਕਈ ਵਿਚੋਲਿਆਂ ਰਾਹੀਂ ਭੇਜੇ ਜਾਣ।
ਮੁਲਜ਼ਮਾਂ ਤੋਂ ₹83 ਲੱਖ, ਗੈਰਕਾਨੂੰਨੀ ਹਥਿਆਰ ਅਤੇ ਲਗਜ਼ਰੀ ਵਾਹਨ ਬਰਾਮਦ ਕੀਤੇ ਗਏ ਹਨ।
