ਹੋਰ ਅਮੀਰ ਬਨਣ ਦੇ ਚੱਕਰ ‘ਚ 50 ਲੱਖ ਰੁਪਏ ਗੁਆਏ, ਵਿਜੀਲੈਂਸ ਨੂੰ ਦਿੱਤੀ ਸ਼ਿਕਾਇਤ

ਪੰਜਾਬ

ਡੇਰਾਬੱਸੀ, 23 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਕਰੋੜਪਤੀ ਬਣਨ ਦੇ ਸੁਪਨੇ ਦੇਖ ਰਹੇ ਇਕ ਨੌਜਵਾਨ ਨੂੰ ਨਕਲੀ ਨੋਟ ਬਦਲਣ ਦੀ ਸਕੀਮ ਮਹਿੰਗੀ ਪਈ। ਉਹ ਆਪਣੇ 50 ਲੱਖ ਰੁਪਏ ਗੁਆ ਬੈਠਾ। ਪੀੜਤ ਨੇ ਦੋਸ਼ ਲਗਾਇਆ ਕਿ ਇਹ ਸਭ ਉਸ ਦੇ ਦੋਸਤ ਨੇ ਕੀਤਾ, ਜਿਸ ਨੇ ਉਸ ਨੂੰ ਨਕਲੀ ਨੋਟਾਂ ਨੂੰ ਅਸਲ ਨਾਲ ਬਦਲਣ ਦਾ ਲਾਲਚ ਦਿੱਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਪੀੜਤ ਨੇ ਇਸ ਮਾਮਲੇ ਵਿੱਚ ਇਕ ਪੁਲਿਸ ਅਧਿਕਾਰੀ ਦੀ ਸ਼ਮੂਲੀਅਤ ਦੀ ਵੀ ਗੱਲ ਕੀਤੀ ਹੈ। ਵਿਅਕਤੀ ਨੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਕਰਦਿਆਂ ਪੁਲਿਸ ਮੁਲਾਜ਼ਮ ਤੇ ਹੋਰ ਤਿੰਨ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਦੋਸ਼ੀ ਧਿਰ ਨੇ ਪੂਰੇ ਮਾਮਲੇ ਨੂੰ ਨਕਾਰਦਿਆਂ ਪੀੜਤ ’ਤੇ ਹੀ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਨੇ ਡੇਰਾਬੱਸੀ ਥਾਣੇ ’ਚ ਐੱਸਐੱਚਓ ਦੀ ਨਿਯੁਕਤੀ ਦੇ ਨਾਂ ’ਤੇ ਇਕ ਪੁਲਿਸ ਮੁਲਾਜ਼ਮ ਦੋਸਤ ਤੋਂ 25 ਲੱਖ ਰੁਪਏ ਲਏ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸਪੀਡੀ ਮੁਹਾਲੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।