ਇਨਰਵੀਲ ਕਲੱਬ ਆਫ ਮੋਹਾਲੀ ਸਿਫਨੀ ਦੀ ਤਰਫੋਂ ਮੋਮੋਗ੍ਰਾਫੀ ਟੈਸਟ ਨਾਲ ਸੰਬੰਧਿਤ ਮੁਫਤ ਚੈਕ ਅਪ ਕੈਂਪ ਦਾ ਆਯੋਜਨ

ਹੈਲਥ ਪੰਜਾਬ

ਸੁਹਾਣਾ ਹਸਪਤਾਲ ਦੀ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਗਏ 60 ਔਰਤਾਂ ਦੇ ਟੈਸਟ

ਮੋਹਾਲੀ 21 ਫਰਵਰੀ,ਬੋਲੇ ਪੰਜਾਬ ਬਿਊਰੋ :

ਇਨਰਵੀਲ ਕਲੱਬ ਆਫ ਮੋਹਾਲੀ ਸਿਫਨੀ ਦੇ ਪ੍ਰਧਾਨ ਰੰਜਨਦੀਪ ਗਿੱਲ ਦੀ ਅਗਵਾਈ ਹੇਠ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਔਰਤਾਂ ਦੇ ਬਰੈਸਟ ਕੈਂਸਰ ਚੈੱਕ ਕਰਨ ਦੇ ਲਈ ਮੁਫਤ ਚੈਕ ਅਪ ਕੈਂਪ ਦਾ ਆਯੋਜਨ ਕੀਤਾ ਗਿਆ,ਜਿਸ ਵਿੱਚ ਗੁਰੂਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਟਰਸਟ ਨਾਲ ਸੰਬੰਧਿਤ ਸੁਹਾਣਾ ਹਸਪਤਾਲ ਦੀ ਮੈਮੋਗ੍ਰਾਫੀ ਬੱਸ ਮੌਜੂਦ ਰਹੀ ਅਤੇ ਸੁਹਾਣਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਔਰਤਾਂ ਦੇ ਬ੍ਰੈਸਟ ਕੈਂਸਰ ਨਾਲ ਸੰਬੰਧਿਤ ਟੈਸਟ ਕੀਤੇ ਕੀਤੇ ਗਏ,ਇਸ ਸਬੰਧੀ ਰੰਜਨਦੀਪ ਗਿੱਲ ਪ੍ਰਧਾਨ ਨੇ ਦੱਸਿਆ ਕਿ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਸਹਾਇਤਾ ਦੇ ਨਾਲ ਇਨਰਵੀਲ ਕਲੱਬ ਆਫ ਮੋਹਾਲੀ ਸਿਫਨੀ ਦੀ ਤਰਫੋਂ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਤਾਂ ਕਿ ਸਬੰਧਿਤ ਔਰਤਾਂ ਦੇ ਬ੍ਰੈਸਟ ਟੈਸਟ ਕੀਤੇ ਜਾ ਸਕਣ, ਉਨਾਂ ਦੱਸਿਆ ਕਿ ਇਸ ਕੈਂਪ ਦੇ ਦੌਰਾਨ 60 ਤੋਂ ਵੀ ਵੱਧ ਔਰਤਾਂ ਦੇ ਟੈਸਟ ਕੀਤੇ ਗਏ,


ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਡਮ ਰੰਜਨਦੀਪ ਗਿੱਲ ਨੇ ਦੱਸਿਆ ਕਿ ਇਨਰਵੀਲ ਕਲੱਬ ਆਫ ਮੋਹਾਲੀ ਸਿਫਨੀ ਦੀ ਤਰਫੋਂ ਪਹਿਲਾਂ ਵੀ ਸਮਾਜ ਸੇਵਾ ਦੇ ਖੇਤਰਾਂ ਵਿੱਚ ਹਮੇਸ਼ਾ ਅਗਾਹ ਹੋ ਕੇ ਕੰਮ ਕੀਤੇ ਜਾਂਦੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਸੰਬੰਧਿਤ ਜਾਂਚ ਕੀਤੇ ਜਾਣ ਦੇ ਲਈ ਅਜਿਹੇ ਕੈਂਪਾਂ ਦਾ ਆਯੋਜਨ ਆਉਣ ਵਾਲੇ ਸਮੇਂ ਵਿੱਚ ਵੀ ਲਗਾਤਾਰ ਕੀਤਾ ਜਾਂਦਾ ਰਹੇਗਾ, ਉਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਮੋਹਾਲੀ ਦੇ ਵਿੱਚ ਅਜਿਹੇ ਕੈਂਪਾਂ ਦਾ ਆਯੋਜਨ ਕਰਨ ਦੇ ਲਈ ਬਕਾਇਦਾ ਸੰਬੰਧਿਤ ਮਰੀਜ਼ਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ, ਅਤੇ ਜਿਸ ਵੀ ਏਰੀਏ ਦੇ ਵਿੱਚ ਵੱਧ ਔਰਤਾਂ ਮਰੀਜ਼ ਹੋਣਗੀਆਂ ਉਸ ਹੀ ਇਲਾਕੇ ਵਿੱਚ ਇਨਰ ਵੀ ਕਲੱਬ ਆਫ ਮੋਹਾਲੀ ਸਿਫਨੀ ਦੀ ਤਰਫੋਂ ਅਜਿਹਾ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਤੇ ਮੌਜੂਦ ਸਾਬਕਾ ਕੌਂਸਲਰ – ਫੂਲਰਾਜ ਸਿੰਘ ਸਟੇਟ ਐਵਾਰਡੀ ਨੇ ਦੱਸਿਆ ਕਿ ਇਨਰਵੀਲ ਕਲੱਬ ਆਫ ਮੋਹਾਲੀ ਸਿੰਪਨੀ ਦੇ ਸਮੂਹਦੇਦਾਰਾਂ ਅਤੇ ਮੈਂਬਰਾਂ ਨੂੰ ਗੁਰਦੁਆਰਾ ਨਾਨਕ ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਅਗਾਂਹ ਵੀ ਆਪਣਾ ਬਣਦਾ ਸਹਿਯੋਗ ਹਰ ਹੀਲੇ ਕੀਤਾ ਜਾਵੇਗਾ। ਤਾਂ ਕਿ ਜੱਗ ਦੀ ਜਨਨੀ ਔਰਤ ਦੀ ਸਿਹਤ ਦਾ ਸਮੇਂ ਤੇ ਧਿਆਨ ਰੱਖਿਆ ਜਾ ਸਕੇ ਅਤੇ ਲੋੜੀਂਦਾ ਇਲਾਜ ਹੋ ਸਕੇ,
ਇਸ ਮੌਕੇ ਤੇ ਸਟੇਟ ਐਵਾਰੜੀ
ਫੂਲਰਾਜ ਸਿੰਘ ਸਾਬਕਾ ਕੌਂਸਲਰ, ਗੁਰਮੀਤ ਸਿੰਘ, ਲਾਭ ਸਿੰਘ, ਹਰਜਿੰਦਰ ਸਿੰਘ ਹੁੰਦਲ ਪ੍ਰਧਾਨ, ਮਨਜੀਤ ਸਿੰਘ, ਜਨਰਲ ਸੈਕਟਰੀ, ਸੰਗੀਤਾ ਅਗਰਵਾਲ ਵੀ ਹਾਜ਼ਰ ਸਨ ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।