ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ,ਬੋਲੇ ਪੰਜਾਬ ਬਿਊਰੋ :
ਡੀਜੀਪੀ ਪੰਜਾਬ ਵੱਲੋਂ ਮੁਕਤਸਰ ਪੁਲਿਸ ਲਾਇਨ ’ਚ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਹੈ। ਇਕੱਤਰ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਡੀਜੀਪੀ ਪੰਜਾਬ ਵੱਲੋਂ 52 ਪੁਲਿਸ ਅਧਿਕਾਰੀਆ ਤੇ ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਗਿਆ ਸੀ। ਇਹਨਾਂ ਚ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਲਾਜ਼ਮ ਹੌਲਦਾਰ ਸੁਖਵਿੰਦਰ ਸਿੰਘ ਤੇ ਸਿਪਾਹੀ ਸਨੀ ਕੰਬੋਜ ਦੋਵੇਂ ਬਰਖਾਸਤ ਕੀਤੇ ਗਏ ਹਨ। ਹੌਲਦਾਰ ਸੁਖਵਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ’ਤੇ ਜਾਅਲੀ ਕਰੰਸੀ ਦਾ ਮੁਕਦਮਾ ਦਰਜ ਸੀ। ਜਦਕਿ ਸਿਪਾਹੀ ਸਨੀ ਕੰਬੋਜ ਮੋਗਾ ’ਤੇ 384,389, 120ਬੀ ਦਾ ਮੁਕੱਦਮਾ ਦਰਜ ਸੀ। ਇਹ ਦੋਵੇਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਲਾਈਨ ’ਚ ਤਾਇਨਾਤ ਸਨ।
